ਬੱਚਿਆਂ ਨੂੰ ‘ਠੰਢ’ ਲੱਗਣਾ ਕੋਈ ਬਿਮਾਰੀ ਨਹੀਂ, ਪਰ ਬਚਾਓ ਜ਼ਰੂਰੀ

 ਬੱਚਿਆਂ ਨੂੰ ‘ਠੰਢ’ ਲੱਗਣਾ ਕੋਈ ਬਿਮਾਰੀ ਨਹੀਂ, ਪਰ ਬਚਾਓ ਜ਼ਰੂਰੀ

ਸਰਦੀਆਂ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਠੰਢ ਲੱਗਣਾ ਆਮ ਜਿਹੀ ਗੱਲ ਹੈ, ਇਹ ਕੋਈ ਬਿਮਾਰੀ ਨਹੀਂ ਛੋਟੇ ਬੱਚਿਆਂ ਨੂੰ ਆਮ ਤੌਰ ’ਤੇ ਠੰਢ ਲੱਗਣ ਕਾਰਨ ਛਿੱਕਾਂ, ਜ਼ੁੁਕਾਮ, ਖਾਂਸੀ, ਬੁਖ਼ਾਰ, ਦਸਤ, ਉਲਟੀਆਂ ਆਦਿ ਸ਼ੁਰੂ ਹੋ ਜਾਂਦੀਆਂ ਹਨ ਠੰਢ ਵਿੱਚ ਤਾਪਮਾਨ ਘਟਣ ਕਾਰਨ ਠੰਢ ਦੌਰਾਨ ਪਾਏ ਜਾਣ ਵਾਲੇ ਵਾਇਰਸ ਦੇ ਕਾਰਨ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ, ਜਿਸ ਕਰਕੇ ਬੱਚਿਆਂ ਨੂੰ ਇਹ ਸਮੱਸਿਆਵਾਂ ਹੋ ਜਾਂਦੀਆਂ ਹਨ।

Colds In Children

ਇਸ ਦਾ ਕਾਰਨ ਇਹ ਹੈ ਕਿ ਮਾਪੇ ਅਕਸਰ ਆਪਣੇ ਬੱਚਿਆਂ ਨੂੰ ਕੱਪੜੇ ਪਹਿਨਾਉਣ ਮੌਕੇ ਸਿਰ ਅਤੇ ਪੈਰ ਨੰਗੇ ਛੱਡ ਦਿੰਦੇ ਹਨ, ਜਿਸ ਕਾਰਨ ਉਹ ਠੰਢ ਦਾ ਸ਼ਿਕਾਰ ਹੋ ਜਾਂਦੇ ਹਨ ਸੋ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਦੇ ਸਿਰ ਤੇ ਪੈਰਾਂ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਣ ਤਾਂ ਜੋ ਬੱਚੇ ਇਨ੍ਹਾਂ ਸਮੱਸਿਆਵਾਂ ਤੋਂ ਬਚੇ ਰਹਿਣ।

Colds are not a disease in children, but prevention is important

ਅਕਸਰ ਸਕੂਲੀ ਬੱਚੇ ਘਰ ਆ ਕੇ ਇੱਕਦਮ ਸਕੂਲੀ ਵਰਦੀ ਉਤਾਰ ਦਿੰਦੇ ਹਨ, ਜਿਸ ਕਾਰਨ ਠੰਢ ਲੱਗਣ ਦੇ ਆਸਾਰ ਵਧ ਜਾਂਦੇ ਹਨ ਬੱÎਚਿਆਂ ਦੇ ਕੱਪੜੇ ਬਦਲਣ ਵੇਲੇ ਇਸ ਚੀਜ਼ ਦਾ ਬੇਹੱਦ ਖ਼ਾਸ ਖਿਆਲ ਰੱਖਣਾ ਜ਼ਰੂਰੀ ਹੈ। ਕਿਉਂਕਿ ਠੰਢ ਲੱਗਣ ਦੇ ਕਾਰਨਾਂ ਵਿੱਚ ਇਹ ਇੱਕ ਅਹਿਮ ਕਾਰਨ ਹੈ ਇਸ ਤੋਂ ਇਲਾਵਾ ਬੱÎਚਿਆਂ ਨੂੰ ਸਰਦੀ ਦੀਆਂ ਮੌਸਮੀ ਬਿਮਾਰੀਆਂ ਜਿਵੇਂ ਕਿ ਖਾਂਸੀ, ਜ਼ੁਕਾਮ, ਫਲੂ, ਦਸਤ ਆਦਿ ਤੋਂ ਬਚਾਉਣ ਲਈ ਅਜੋਕੇ ਸਮੇਂ ਵਿੱਚ ਨਵੇਂ ਵੈਕਸੀਨ (ਟੀਕੇ) ਇਜ਼ਾਦ ਹੋ ਚੁੱਕੇ ਹਨ ਜੋ ਬੱÎਚਿਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਂਦੇ ਹਨ।

Colds are not a disease in children

ਬੱਚਿਆਂ ਦੇ ਖਾਣ-ਪੀਣ ਦਾ ਧਿਆਨ ਰੱਖਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ-ਕੱਲ੍ਹ ਚੱਲ ਰਹੇ ਜ਼ੰਕ ਫੂਡ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਰਹੇ ਹਨ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਨੂੰ ਫ਼ਲ, ਉੱਬਲੇ ਹੋਏ ਆਲੂ, ਖਿਚੜੀ, ਸੂਜ਼ੀ ਦਾ ਹਲਵਾ, ਦਹੀਂ, ਦਾਲ ਦਾ ਪਾਣੀ ਆਦਿ ਦੇਣੇ ਚਾਹੀਦੇ ਹਨ ਨਵਜੰਮੇ ਬੱਚਿਆਂ ਨੂੰ ਘੱਟੋ-ਘੱਟ 6 ਮਹੀਨੇ ਤੱਕ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੈ ਮਾਂ ਦਾ ਦੁੱਧ ਬਿਮਾਰੀਆਂ ਨਾਲ ਲੜਨ ਵਿੱਚ ਅੰਮ੍ਰਿਤ ਦਾ ਕੰਮ ਕਰਦਾ ਹੈ
ਡਾ: ਅਮਿਤ ਸਿੰਗਲਾ
ਐਮ.ਬੀ.ਬੀ.ਐਸ. (ਪੀਡੀਆਟ੍ਰਿਕਸ)
ਸੰਗਰੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.