ਕੜਕਦੀ ਠੰਢ ‘ਚ ਆਸਥਾ ਭਾਰੀ, ਸ਼ੁਰੂ ਹੋਇਆ ਕੁੰਭ ਦਾ ਇਸਨਾਨ

Cold Winter, Beginning, Aquarius Bath

ਸ਼ਰਧਾਲੂਆਂ ਨੇ ਅੱਧੀ ਰਾਤ ਤੋਂ ਬਾਅਦ ਹੀ ਸੰਗਮ ‘ਚ ਇਸਨਾਨ ਸ਼ੁਰੂ ਕੀਤਾ

ਕੁੰਭਨਗਰ, ਏਜੰਸੀ। ਉਤਰ ਪ੍ਰਦੇਸ਼ ਦੇ ਤੀਰਥਰਾਜ ਪ੍ਰਯਾਗ ‘ਚ ਮਕਰ ਸੰਕ੍ਰਾਂਤੀ ਦੇ ਪਹਿਲੇ ਸ਼ਾਹੀ ਇਸਨਾਨ ਦੇ ਨਾਲ ਹੀ ਸਖ਼ਤ ਸੁਰੱਖਿਆ ਵਿਵਸਥਾ ‘ਚ ਮੰਗਲਵਾਰ ਸਵੇਰੇ ਕੁੰਭ ਸ਼ੁਰੂ ਹੋ ਗਿਆ। ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੇ ਤ੍ਰਿਵੈਣੀ ‘ਚ ਕੜਕਦੀ ਠੰਢ ‘ਤੇ ਸ਼ਰਧਾਲੂਆਂ ਦੀ ਆਸਥਾ ਭਾਰੀ ਪਈ। ਸ਼ਰਧਾਲੂਆਂ ਨੇ ਅੱਧੀ ਰਾਤ ਤੋਂ ਬਾਅਦ ਹੀ ਸੰਗਮ ‘ਚ ਇਸਨਾਨ ਸ਼ੁਰੂ ਕਰ ਦਿੱਤਾ। ਨਾਗ ਸੰਨਿਆਸੀਆਂ ਦਾ ਸ਼ਾਹੀ ਇਸਨਾਨ ਨਿਰਧਾਰਿਤ ਸਮੇਂ 5.15 ਤੋਂ ਸ਼ੁਰੂ ਹੋ ਗਿਆ। ਮੇਲਾ ਪ੍ਰਸ਼ਾਸਨ ਨੇ ਦੱਸਿਆ ਕਿ ਸਵੇਰੇ 7 ਵਜੇ ਤੱਕ 16 ਲੱਖ ਸ਼ਰਧਾਲੂਆਂ ਨੇ ਸੰਗਮ ‘ਚ ਆਸਥਾ ਦੀ ਡੁਬਕੀ ਲਗਾਈ। ਨਿਰੰਜਨੀ ਅਖਾੜੇ ਦੀ ਨਵਨਿਯੁਕਤ ਮਹਾਂਮੰਡਲੇਸ਼ਵਰ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਿਉਤੀ ਨੇ ਵੀ ਅਖਾੜਾ ਦੇ ਸਾਧੂ ਮਹਾਤਮਾਵਾਂ ਦੇ ਕਾਫਲੇ ਨਾਲ ਇਸਨਾਨ ਕੀਤਾ।

ਆਮ ਤੌਰ ‘ਤੇ ਮਕਰ ਸੰਕ੍ਰਾਂਤੀ ਹਰ ਸਾਲ 14 ਜਨਵਰੀ ਨੂੰ ਮਨਾਈ ਜਾਂਦੀ ਹੈ ਪਰ 2019 ‘ਚ ਸੂਰਜ ਦੇ ਮਕਰ ਰਾਸ਼ੀ ‘ਚ ਦੇਰੀ ਨਾਲ ਜਾਣ ਕਾਰਨ ਇਸਨਾਨ ਪਰਵ 15 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਪੂਜਾ ਪਾਠ ਅਤੇ ਇਸਨਾਨ ਦਾਨ ਦਾ ਕਾਫੀ ਮਹੱਤਵ ਹੁੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here