ਸਾਡੇ ਨਾਲ ਸ਼ਾਮਲ

Follow us

14.9 C
Chandigarh
Monday, February 2, 2026
More
    Home Breaking News Cold Weather ...

    Cold Weather Punjab: ਉੱਤਰੀ ਭਾਰਤ ’ਚ ਠੰਢ ਨਾਲ ਕੰਬੇ ਲੋਕ, ਤਿੰਨ ਦਿਨਾਂ ਤੱਕ ਰਾਹਤ ਦੀ ਉਮੀਦ ਘੱਟ

    Cold Weather Punjab
    Cold Weather Punjab: ਉੱਤਰੀ ਭਾਰਤ ’ਚ ਠੰਢ ਨਾਲ ਕੰਬੇ ਲੋਕ, ਤਿੰਨ ਦਿਨਾਂ ਤੱਕ ਰਾਹਤ ਦੀ ਉਮੀਦ ਘੱਟ

    Cold Weather Punjab: ਹੁਸ਼ਿਆਰਪੁਰ ਅਤੇ ਮਹਿੰਦਰਗੜ੍ਹ ’ਚ ਪਾਰਾ ਰਿਹਾ ਜ਼ੀਰੋ ਦੇ ਨੇੜੇ

    • ਫਾਜ਼ਿਲਕਾ ਅਤੇ ਸਰਸਾ ਸਮੇਤ ਛੇ ਜ਼ਿਲ੍ਹਿਆਂ ’ਚ ਸੀਵੀਆਰ ਕੋਲਡ ਡੇ ਦੇ ਹਾਲਾਤ

    ਨਵੀਂ ਦਿੱਲੀ/ਚੰਡੀਗੜ੍ਹ/ਹਿਸਾਰ (ਸੱਚ ਕਹੂੰ/ਸੰਦੀਪ ਸਿੰਹਮਾਰ)। ਉੱਤਰੀ ਭਾਰਤ ਵਿੱਚ ਜ਼ਿਆਦਾ ਠੰਢ ਦਾ ਕਹਿਰ ਜਾਰੀ ਹੈ, ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਮਹੇਂਦਰਗੜ੍ਹ ਵਿੱਚ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਹੈ।

    ਹਰਿਆਣਾ ਦੇ ਸਰਸਾ ਅਤੇ ਹਿਸਾਰ ਅਤੇ ਪੰਜਾਬ ਦੇ ਫਾਜ਼ਿਲ੍ਹਕਾ, ਬਠਿੰਡਾ, ਫਰੀਦਕੋਟ ਅਤੇ ਅੰਮ੍ਰਿਤਸਰ ਵਿੱਚ ਸੱਭ ਤੋਂ ਠੰਢਾ ਦਿਨ ਹੋਣ ਦੀ ਸਥਿਤੀ ਬਣੀ ਰਹੀ, ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.5 ਡਿਗਰੀ ਜਾਂ ਸਭ ਤੋਂ ਘੱੱਟ ਰਿਹਾ। ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿਆਦਾ ਠੰਢ ਵਾਲੇ ਦਿਨਾਂ ਦੀ ਸਥਿਤੀ ਬਣੀ ਰਹਿ ਸਕਦੀ ਹੈ। ਆਈਐੱਮਡੀ ਨੇ ਇਨ੍ਹਾਂ ਜ਼ਿਲ੍ਹਿਆਂ ’ਚ ਠੰਢ ਤੋਂ ਪ੍ਰਭਾਵਿਤ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਇਹ ਸਥਿਤੀ 13 ਜਨਵਰੀ ਤੱਕ ਬਣੀ ਰਹਿ ਸਕਦੀ ਹੈ।

    Read Also : ਸਰਕਾਰ ਫਰਵਰੀ ਦੇ ਅੰਤ ਤੱਕ 10 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਮੁਫ਼ਤ ਲੈਪਟਾਪ

    IMD ਅਨੁਸਾਰ 11 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਥਾਨਾਂ ’ਤੇ ਕੋਲਡ ਡੇ ਅਤੇ ਸੰਘਣੀ ਧੁੰਦ ਬਣੀ ਰਹੇਗੀ। ਠੰਢ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੱਕ ਫੈਲੇਗੀ, ਅਗਲੇ ਸੱਤ ਦਿਨਾਂ ਲਈ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਉੱਤਰ-ਪੱਛਮੀ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਜਮਾਅ ਦੇ ਨੇੜੇ ਹੋ ਗਿਆ ਹੈ।

    Cold Weather Punjab

    ਇਸ ਦੌਰਾਨ ਸੰਘਣੀ ਧੁੰਦ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਘੱਟ ਦ੍ਰਿਸ਼ਟੀ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧਾ ਰਹੀ ਹੈ। ਆਈਐੱਮਡੀ ਨੇ ਲੋਕਾਂ, ਜਾਨਵਰਾਂ ਅਤੇ ਫਸਲਾਂ ਦੀ ਸੁਰੱਖਿਆ ਲਈ ਸਲਾਹ ਜਾਰੀ ਕੀਤੀ ਹੈ। ਉੱਨੀ ਕੱਪੜੇ ਪਾਓ, ਹੀਟਰਾਂ ਦੀ ਸਾਵਧਾਨੀ ਨਾਲ ਵਰਤੋਂ ਕਰੋ, ਅਤੇ ਸਵੇਰੇ ਅਤੇ ਸ਼ਾਮ ਨੂੰ ਬਾਹਰ ਜਾਣ ਤੋਂ ਬਚੋ। ਖੇਤੀਬਾੜੀ ਖੇਤਰ ਵਿੱਚ ਠੰਢ ਨਾਲ ਫਸਲਾਂ ਨੂੰ ਨੁਕਸਾਨ ਦੀ ਸੰਭਾਵਨਾ ਹੈ।

    ਜੰਮੂ-ਕਸ਼ਮੀਰ ’ਚ ਡੱਲ ਝੀਲ ਤੇ ਹੋਰ ਜਲਗਾਹਾਂ ਜੰਮੀਆਂ

    ਸ਼੍ਰੀਨਗਰ (ਏਜੰਸੀ) ਸ਼੍ਰੀਨਗਰ ਅਤੇ ਜੰਮੂ-ਕਸ਼ਮੀਰ ਦੀਆਂ ਘਾਟੀਆਂ ਵਿੱਚ ਤਾਪਮਾਨ ਸ਼ਨਿੱਚਰਵਾਰ ਨੂੰ ਜ਼ੀਰੋ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗ ਗਿਆ। ਰਾਜਧਾਨੀ ਸ਼੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ -5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ -6 ਡਿਗਰੀ ਸੈਲਸੀਅਸ ਸੀ। ਠੰਡੇ ਮੌਸਮ ਨੇ ਮਸ਼ਹੂਰ ਡੱਲ ਝੀਲ ਨੂੰ ਅੰਸ਼ਕ ਤੌਰ ’ਤੇ ਜਮਾ ਦਿੱਤਾ, ਜਿਸ ਕਾਰਨ ਕਿਸ਼ਤੀਆਂ ਚਲਾਉਣ ਵਾਲਿਆਂ ਨੂੰ ਆਪਣੀਆਂ ਕਿਸ਼ਤੀਆਂ ਚਲਾਉਣ ਵਿੱਚ ਕਾਫ਼ੀ ਮੁਸ਼ਕਲਾਂ ਆਈਆਂ।

    ਇਸ ਤੋਂ ਇਲਾਵਾ ਪਾਣੀ ਦੀਆਂ ਟੂਟੀਆਂ, ਸੜਕਾਂ ’ਤੇ ਛੋਟੇ ਟੋਏ ਅਤੇ ਖੋਖਲੇ ਜਲ ਭੰਡਾਰ ਵੀ ਜੰਮ ਗਏ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਠੰਢੀਆਂ ਅਤੇ ਖੁਸ਼ਕ ਹਵਾਵਾਂ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਕਿਹਾ ਹੈ ਕਿ 20 ਜਨਵਰੀ ਤੱਕ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਘੱਟ ਹੈ, ਉੱਚੇ ਇਲਾਕਿਆਂ ਵਿੱਚ ਸਿਰਫ ਹਲਕੀ ਬਰਫ਼ਬਾਰੀ ਸੰਭਵ ਹੈ।

    ਸ਼੍ਰੀਨਗਰ ਤੋਂ ਇਲਾਵਾ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ-6.8 ਡਿਗਰੀ ਸੈਲਸੀਅਸ ਅਤੇ ਪਹਿਲਗਾਮ ਵਿੱਚ -7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਸ਼ਹਿਰ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ, ਕਟੜਾ ਵਿੱਚ 5.3 ਡਿਗਰੀ ਸੈਲਸੀਅਸ, ਬਾਟੋਟੇ ਵਿੱਚ 1.3 ਡਿਗਰੀ ਸੈਲਸੀਅਸ, ਬਨਿਹਾਲ ’ਚ ਮਨਫ਼ੀ 0.4 ਡਿਗਰੀ ਸੈਲਸੀਅਸ ਅਤੇ ਭਦਰਵਾਹ ਵਿੱਚ ਮਨਫ਼ੀ 2.8 ਡਿਗਰੀ ਸੈਲਸੀਅਸ ਰਿਹਾ।