ਘੱਟੋ ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ
ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 22 ਟ੍ਰੇਨਾਂ ਪ੍ਰਭਾਵਿਤ
ਨਵੀਂ ਦਿੱਲੀ, ਏਜੰਸੀ। ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉਤਰਾਖੰਡ ‘ਚ ਤਾਜਾ ਬਰਫਬਾਰੀ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਲੋਕਾਂ ਨੂੰ ਇੱਕ ਵਾਰ ਫਿਰ ਠੰਢ ਦਾ ਅਹਿਸਾਸ ਕਰਵਾਇਆ ਅਤੇ ਸੰਘਣੇ ਕੋਹਰੇ ਦੀ ਚਾਦਰ ਨੇ ਜਹਾਜ਼ ਸੇਵਾਵਾਂ ਤੋਂ ਲੈ ਕੇ ਰੇਲ ਆਵਾਜਾਈ ‘ਤੇ ਵੀ ਅਸਰ ਪਿਆ। ਦਿੱਲੀ ‘ਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੋਹਰੇ ਕਾਰਨ ਦ੍ਰਿਸ਼ਟਤਾ 25 ਮੀਟਰ ਤੱਕ ਰਹਿ ਜਾਣ ਨਾਲ ਸੜਕ ‘ਤੇ ਵਾਹਨ ਲਾਈਟ ਜਗਾ ਕੇ ਹੌਲੀ ਹੌਲੀ ਚਲਦੇ ਨਜ਼ਰ ਆਏ। ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਦ੍ਰਿਸ਼ਟਤਾ ਘੱਟ ਰਹਿਣ ਨਾਲ ਪੰਜ ਉਡਾਨਾਂ ਦਾ ਮਾਰਗ ਬਦਲਣਾ ਪਿਆ। ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 22 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਦੇਰੀ ਨਾਲ ਚੱਲ ਰਹੀਆਂ ਹਨ। ਜਿਕਰਯੋਗ ਹੈ ਕਿ ਇਸ ਵਾਰ ਦਸੰਬਰ ਮੱਧ ਤੋਂ ਹੀ ਦਿੱਲੀ ਦੇ ਲੋਕਾਂ ਨੂੰ ਕੜਾਕੇ ਦੀ ਠੰਢ ਝੱਲਣੀ ਪੈ ਰਹੀ ਹੈ। ਠੰਢ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਰੋਜਮਰਾ ਦੇ ਕੰਮ ਕਾਰ ਉਤੇ ਜਾਣ ਵਾਲੇ ਤੇ ਦੂਰ ਦੁਰਾਡੇ ਸਥਾਨਾਂ ਤੋ ਦਿੱਲੀ ਕੰਮ ਕਾਰ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Delhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।