Punjab Weather News: ਰਾਜਸਥਾਨ ਦੇ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ ਕਾਰਨ ਵਧੀ ਠੰਢ 

Punjab Weather News
ਅਬੋਹਰ ਇਲਾਕੇ ਦੇ ਪਿੰਡਾਂ ਵਿਚ ਫਸਲ ’ਤੇ ਜੰਮਿਆ ਕੋਰਾ ਦਿਖਾਉਂਦਾ ਕਿਸਾਨ ਤੇ ਇਕ ਕਾਰ ’ਤੇ ਜੰਮੀ ਬਰਫ। ਤਸਵੀਰ : ਮੇਵਾ ਸਿੰਘ

(ਮੇਵਾ ਸਿੰਘ) ਅਬੋਹਰ। ਸ਼ਹਿਰ ਦੇ ਪਿੰਡਾਂ ਵਿੱਚ ਬਰਫ਼ ਦੀ ਚਾਦਰ ਅਤੇ ਰਾਜਸਥਾਨ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਜ਼ਮੀਨੀ ਪੱਧਰ ’ਤੇ ਠੰਢ ਵਧਦੀ ਜਾ ਰਹੀ ਹੈ, ਜਿਸ ਵਿੱਚ ਫ਼ਸਲਾਂ ਅਤੇ ਵਾਹਨਾਂ ’ਤੇ ਬਰਫ਼ ਦੀ ਚਾਦਰ ਵਿਛ ਗਈ ਹੈ। ਅਬੋਹਰ ਸਮੇਤ ਪੰਜਾਬ ਦੇ ਪਿੰਡ ਤਾਜਾ ਪੱਟੀ ਦੇ ਵਸਨੀਕ ਛਿੰਦਰ ਸਿੰਘ ਅਤੇ ਸ਼ਿਵ ਪ੍ਰਕਾਸ਼ ਸਹਾਰਨਾ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਠੰਢ ਦਿਨ-ਬ-ਦਿਨ ਜ਼ੋਰ ਫੜਨ ਲੱਗੀ ਹੈ।

ਇਹ ਵੀ ਪੜ੍ਹੋ: Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ

ਜਿਸ ਕਰਕੇ ਆਮ ਲੋਕਾਂ ਠੰਢ ਦੇ ਮੌਸਮ ਤੋਂ ਬਚਣ ਲਈ ਗਰਮ ਕੱਪੜੇ ਕੋਟ, ਕੋਟੀਆਂ, ਸਵੈਟਰਾਂ, ਖੇਸਾਂ ਕੰਬਲਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲੱਗੇ ਹਨ। ਉਨਾਂ ਕਿਹਾ ਕਿ ਸਵੇਰੇ-ਸਵੇਰੇ ਫ਼ਸਲਾਂ ਅਤੇ ਵਾਹਨਾਂ ’ਤੇ ਬਰਫ਼ ਵਰਗੀ ਚਿੱਟੀ ਚਾਦਰ ਵਿਛਾ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ, ਜਿਸ ਕਾਰਨ ਅਬੋਹਰ ਇਲਾਕੇ ਦੀ ਕਿੰਨੂ, ਛੋਲੇ ਅਤੇ ਸਰੋਂ ਦੀ ਫ਼ਸਲ ਨੁਕਸਾਨ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ।