ਟੋਹਾਣਾ ਵਿੱਚ ਮਿਲਿਆ ਖਤਰਨਾਕ ਕੋਬਰਾ, ਸਹਿਮੇ ਮਜ਼ਦੂਰ

Cobra Snake

(ਸੱਚ ਕਹੂੰ ਨਿਊਜ਼) ਟੋਹਾਣਾ। ਜੇਕਰ ਸਾਹਮਣੇ ਕੋਬਰਾ ਹੋਵੇ ਤਾਂ ਹੱਥ-ਪੈਰ ਫੂਲ ਜਾਂਦੇ ਹਨ (Cobra Snake) ਅਜਿਹਾ ਹੀ ਮਾਮਲਾ ਟੋਹਾਣਾ ਇਲਾਕੇ ਦੇ ਪਿੰਡ ਡਾਂਗਰਾ ‘ਚ ਸਾਹਮਣੇ ਆਇਆ ਹੈ, ਜਿੱਥੇ ਨਿਰਮਾਣ ਅਧੀਨ ਇਕ ਫੈਕਟਰੀ ‘ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਕੋਬਰਾ ਸੱਪ ਇੱਟਾਂ ਦੇ ਵਿਚਕਾਰ ਫਨ ਫੈਲਾਏ ਮਜ਼ਦੂਰ ਦੇ ਸਾਹਮਣੇ ਆ ਗਿਆ।

ਕੋਬਰਾ ਨੂੰ ਦੇਖ ਕੇ ਮਜ਼ਦੂਰ ਡਰ ਗਏ ਅਤੇ ਉਥੋਂ ਭੱਜ ਗਏ। 5 ਫੁੱਟ ਤੋਂ ਜ਼ਿਆਦਾ ਲੰਬਾ ਇਹ ਸੱਪ ਲਗਾਤਾਰ ਫੂਕਾਰੇ ਮਾਰਦਿ ਰਿਹਾ। ਉੱਥੇ ਕੰਮ ਕਰਦੇ ਮਜ਼ਦੂਰਾਂ ਦੇ ਹੋਸ਼ ਉੱਡ ਗਏ। ਜਦੋਂ ਗਊ ਰਕਸ਼ਾ ਦਲ ਦੇ ਨਵਜੋਤ ਢਿੱਲੋਂ ਨੇ ਮੌਕੇ ’ਤੇ ਪਹੁੰਚ ਕੇ ਸੱਪ ਨੂੰ ਫੜਿਆ ਤਾਂ ਮਜ਼ਦੂਰਾਂ ਦੇ ਸਾਹ ’ਚ ਸਾਹ ਆਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ