ਇੰਜੀਨੀਅਰ ਅਤੇ ਡਾਕਟਰ ਬਣਨ ਦੀ ਇੱਛਾ ਲਈ ਲੱਖਾਂ ਦੀ ਗਿਣਤੀ ’ਚ ਬੱੱਚੇ ਰਾਜਸਥਾਨ ਦੇ ਕੋਟਾ ’ਚ ਆਪਣੀ ਅਸਥਾਈ ਰਿਹਾਇਸ਼ ਬਣਾਉਂਦੇ ਹਨ। ਨੀਟ ਅਤੇ ਆਈਆਈਟੀ ਜੇਈਈ ’ਚ ਥਾਂ ਬਣਾਉਣ ਲਈ ਜੀ-ਜਾਨ ਲਾ ਦਿੰਦੇ ਹਨ। ਖਾਣ, ਸੌਣ ਤੇ ਰਹਿਣ ਵਰਗੀਆਂ ਚੁਣੌਤੀਆਂ ਵਿਚਕਾਰ ਪੜ੍ਹਨ ਨੂੰ ਪਹਿਲ ਦਿੰਦੇ ਹਨ। ਹਫਤਾਵਾਰੀ , ਮਹੀਨਾਵਾਰੀ ਆਦਿ ਟੈਸਟਾਂ ’ਚੋਂ ਵੀ ਲੰਘਦੇ ਰਹਿੰਦੇ ਹਨ। ਜ਼ਿਆਦਾ ਅੰਕ ਲੈਣ ਦੀ ਦੌੜ ’ਚ ਸਾਰਾ ਕੁਝ ਮੰਨੋ ਲੁਟਾਉਣ ਲਈ ਤਿਆਰ ਰਹਿੰਦੇ ਹਨ। ਘੱਟ ਨੀਂਦ ਤੇ ਜ਼ਿਆਦਾ ਪੜ੍ਹਾਈ ਵਿਚਕਾਰ ਤਾਲਮੇਲ ਬਣਾਉਣਾ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿਸੇ ਸੰਕਟ ਤੋਂ ਘੱਟ ਨਹੀਂ ਹੈ ਅਤੇ ਇਹ ਸੰਕਟ ਉਦੋਂ ਭਿਆਨਕ ਰੂਪ ਲੈ ਲੈਂਦਾ ਹੈ ਜਦੋਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਅੰਕਾਂ ਦਾ ਗ੍ਰਾਫ ਢਲ਼ਾਣ ’ਤੇ ਹੁੰਦਾ ਹੈ। (Coaching Center)
ਨਤੀਜੇ ਵਜੋਂ ਇੱਕ ਨਿਰਦੋਸ਼ ਵਿਦਿਆਰਥੀ ਖੁਦਕੁਸ਼ੀ ਨੂੰ ਆਖਰੀ ਬਦਲ ਸਮਝਣ ਲੱਗਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕੋਟਾ ਸਿਖ਼ਰ ’ਤੇ ਹੈ ਜਿਸ ’ਚ ਪਹਿਲਾ ਕਾਰਨ ਇੰਜੀਨੀਅਰ ਅਤੇ ਡਾਕਟਰ ਬਣਨ ਦੀ ਪਛਾਣ ਦੇ ਰੂਪ ’ਚ ਤੇ ਦੂਜਾ ਵਧਦੇ ਦਬਾਅ ਵਿਚਕਾਰ ਵਧਦੇ ਖੁਦਕੁਸ਼ੀ ਦੇ ਮਾਮਲਿਆਂ ਦੇ ਚੱਲਦੇ। ਅੰਕੜਾ ਦੱਸਦਾ ਹੈ ਕਿ ਸਾਲ 2023 ’ਚ ਸਿਰਫ਼ 8 ਮਹੀਨਿਆਂ ’ਚ 24 ਬੱਚੇ ਖੁਦਕੁਸ਼ੀ ਕਰ ਚੁੱਕੇ ਹਨ ਜਿਸ ’ਚ ਦੋ ਬੱਚਿਆਂ ਨੇ ਅਗਸਤ ਦੇ ਆਖ਼ਰੀ ਹਫ਼ਤੇ ’ਚ ਇੱਕ ਹੀ ਦਿਨ ਖੁਦਕੁਸ਼ੀ ਨੂੰ ਅੰਜਾਮ ਦਿੱਤਾ।
ਰਣਨੀਤੀ ਦੀ ਘਾਟ | Coaching Center
ਪੜਤਾਲ ਦੱਸਦੀ ਹੈ ਕਿ ਸਾਲ 2015 ਤੋਂ ਕੋਟਾ ’ਚ ਹੋਣ ਵਾਲੇ ਖੁਦਕੁਸ਼ੀ ਦੇ ਅੰਕੜੇ ਸਰਕਾਰ ਨੇ ਜੁਟਾਉਣਾ ਸ਼ੁਰੂ ਕੀਤਾ ਹੈ ਜੋ 2023 ’ਚ ਹਾਲੇ ਸਭ ਤੋਂ ਜ਼ਿਆਦਾ ਵੱਲ ਹਨ। ਖੁਦਕੁਸ਼ੀ ਦੇ ਵਧਦੇ ਮਾਮਲਿਆਂ ਨਾਲ ਸਰਕਾਰ, ਸਮਾਜ, ਕੋਚਿੰਗ ਸੰਸਥਾਨ ਅਤੇ ਮਾਪਿਆਂ ਤੋਂ ਲੈ ਕੇ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਬੇਸ਼ੱਕ ਚਿੰਤਿਤ ਹਨ ਪਰ ਇਸ ਸਬੰਧੀ ਕੋਈ ਰਣਨੀਤੀ ਹਾਲੇ ਤੱਕ ਸਾਹਮਣੇ ਨਹੀਂ ਆਈ ਕਿ ਆਖਰ ਨੌਨਿਹਾਲਾਂ ਦੀ ਖੁਦਕੁਸ਼ੀ ਕਿਵੇਂ ਰੋਕੀ ਜਾਵੇ। ਕੋਈ ਪੱਖੇ ਨਾਲ ਲਮਕ ਰਿਹਾ ਹੈ ਤਾਂ ਕੋਈ ੳੱੁਚੀਆਂ ਇਮਾਰਤਾਂ ਤੋਂ ਛਾਲ ਮਾਰ ਰਿਹਾ ਹੈ ਜੋ ਹਰ ਹਾਲ ’ਚ ਸੱਭਿਆ ਸਮਾਜ ਦੇ ਮੱਥੇ ’ਤੇ ਕਲੰਕ ਲਾਉਣ ਦਾ ਵਿਸ਼ਾ ਹੈ।
ਉਂਜ ਇਸ ਦੇ ਕਾਰਨਾਂ ਨੂੰ ਵਰਗੀਕ੍ਰਿਤ ਕੀਤਾ ਜਾਵੇ ਤਾਂ ਪਹਿਲੀ ਜਿੰਮੇਵਾਰੀ ਮਾਪਿਆਂ ਵੱਲ ਹੰੁਦੀ ਹੈ। ਭਾਰਤੀ ਦਿਮਾਗੀ ਤੌਰ ’ਤੇ ਕਈ ਉਮੀਦਾਂ ਨਾਲ ਭਰੇ ਹਨ ਅਤੇ ਉਸ ਅਨੁਸਾਰ ਕਈ ਦਬਾਵਾਂ ਨੂੰ ਖੁਦ ’ਤੇ ਲਈ ਰੱਖਦੇ ਹਨ। ਇਸ ਗੱਲ ਨੂੰ ਬਿਨਾਂ ਜਾਣੇ-ਸਮਝੇ ਮਾਪੇ ਬੱਚਿਆਂ ਨੂੰ ਮੁਕਾਬਲੇ ਦੀ ਉਸ ਦੌੜ ’ਚ ਝੋਕ ਦਿੰਦੇ ਹਨ ਕਿ ਉਸ ’ਚ ਡਾਕਟਰ ਜਾਂ ਇੰਜੀਨੀਅਰ ਬਣਨ ਦੀ ਸਮਰੱਥਾ ਹੈ ਵੀ ਜਾਂ ਨਹੀਂ। ਬੱਚੇ ਦੋਸਤੀ ਕਰਨ ਦੀ ਉਮਰ ’ਚ ਇੱਕ-ਦੂਜੇ ਦੇ ਮੁਕਾਬਲੇਬਾਜ਼ ਬਣ ਜਾਂਦੇ ਹਨ ਅਤੇ ਅੰਕਾਂ ਦੇ ਦਬਾਅ ’ਚ ਪੜ੍ਹਾਈ ਨੂੰ ਆਪਣੀ ਮਨੋਦਸ਼ਾ ’ਤੇ ਐਨਾ ਭਾਰੂ ਕਰ ਲੈਂਦੇ ਹਨ ਕਿ ਗਲਤ ਕਦਮ ਚੁੱਕਣ ਲਈ ਵੀ ਤਿਆਰ ਹੋ ਜਾਂਦੇ ਹਨ। ਹਰੇਕ ਬੱਚੇ ਦੀ ਦਬਾਅ ਸਹਿਣ ਅਤੇ ਪੜ੍ਹਨ-ਲਿਖਣ ਦੀ ਸਮਰੱਥਾ ਹੈ ਉਸ ਨੂੰ ਦੂਜਿਆਂ ਦੀ ਤੁਲਨਾ ’ਚ ਸ੍ਰੇੇਸ਼ਠ ਬਣਾਉਣ ਦੀ ਤਾਕ ’ਚ ਮਨੋਵਿਗਿਆਨਕ ਦਬਾਅ ਤੋਂ ਬਾਜ ਆਉਣ।
ਵਾਧੂ ਦਬਾਅ ਪਰਖਣ ਦੀ ਲੋੜ | Coaching Center
ਭਾਰੀ ਫੀਸ ਅਦਾ ਕਰਨਾ ਅਤੇ ਘਰੋਂ ਜ਼ਰੂਰੀ ਖਰਚੇ ਭੇਜ ਦੇਣਾ ਅਤੇ ਆਪਣੀ ਜਿੰਮੇਵਾਰੀ ਨਿਭੀ ਸਮਝ ਲੈਣਾ ਇਹ ਮਾਪਿਆਂ ਲਈ ਸਹੀ ਨਹੀਂ ਹੈ। ਕੋਚਿੰਗ ’ਚ ਕੀ ਹੋ ਰਿਹਾ ਹੈ, ਬੱਚੇ ਜਿੱਥੇ ਰਹਿੰਦੇ ਹਨ ਉੱਥੋਂ ਦੇ ਮਾਹੌਲ ਅਤੇ ਉਨ੍ਹਾਂ ਦੇ ਵਿਚਾਰ ’ਚ ਕੀ ਤਾਲਮੇਲ ਹੈ ਕਿਤੇ ਉਹ ਵਾਧੂ ਦਬਾਅ ਨਾਲ ਤਾਂ ਨਹੀਂ ਜੂਝ ਰਿਹਾ ਹੈ। ਅਜਿਹਾ ਤਾਂ ਨਹੀਂ ਕਿ ਉਸ ਦੇ -ਦਿਲੋ-ਦਿਮਾਗ ’ਚ ਤੁਲਨਾਤਮਕ ਕੁਝ ਅਜਿਹਾ ਚੱਲ ਰਿਹਾ ਹੈ ਜਿਸ ਤੋਂ ਤੁਸੀਂ ਅਣਜਾਣ ਬਣੇ ਹੋਏ ਹੋ ਆਦਿ ਤਮਾਮ ਗੱਲਾਂ ਇਸ ਲਈ ਜਾਣਨਾ ਜ਼ਰੂਰੀ ਹੈ ਤਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਬਚਾ ਸਕਣ।
ਜਿਨ੍ਹਾਂ ਬੱਚਿਆਂ ਨੇ ਅਜਿਹੀਆਂ ਤਮਾਮ ਸਮੱਸਿਆਵਾਂ ਦੇ ਚੱਲਦਿਆਂ ਆਪਣੇ ਜੀਵਨ ਨੂੰ ਖਤਮ ਕਰਨ ਦਾ ਫੈਸਲਾ ਲਿਆ ਉਨ੍ਹਾਂ ਦੇ ਮਾਤਾ-ਪਿਤਾ ਅੱਜ ਇਸ ਗੱਲ ਦਾ ਅਫਸੋਸ ਕਰ ਰਹੇ ਹੋਣਗੇ ਕਿ ਕਾਸ਼! ਸਮਾਂ ਰਹਿੰਦੇ ਅਸੀਂ ਆਪਣੇ ਬੱਚਿਆਂ ਦੇ ਮਨ ਨੂੰ ਪੜ੍ਹ ਸਕਦੇ। ਖੁਦ ਬੱਚਿਆਂ ਦਾ ਮਨ ਨੂੰ ਨਾ ਪੜ੍ਹ ਸਕਣ ਵਾਲੇ ਮਾਪੇ ਉਸ ਨੂੰ ਪੜ੍ਹਨ ਲਈ ਕੋਟਾ ਭੇਜ ਦਿੰਦੇ ਹਨ। ਸਵਾਲ ਹੈ ਕਿ ਕੀ ਘੱਟ ਉਮਰ ਦੇ ਬੱਚੇ ਘਰ ਤੋਂ ਦੂਰ ਰਹਿ ਕੇ ਬਹੁਤ ਖੁਸ਼ ਰਹਿਣਗੇ? ਇਸ ਦੀ ਉਮੀਦ ਥੋੜ੍ਹੀ ਘੱਟ ਹੀ ਹੈ।
Coaching Center
ਇੰਜੀਨੀਅਰ ਅਤੇ ਡਾਕਟਰ ਬਣਾਉਣ ਦੀ ਇੱਛਾ ’ਚ ਕਈ ਮਾਪਿਆਂ ਨੇ ਇਸ ਮਾਮਲੇ ’ਚ ਨਾਸਮਝੀ ਤਾਂ ਕੀਤੀ ਹੋਵੇਗੀ। ਰਾਜਸਥਾਨ ਦੇ ਕੋਟਾ ’ਚ ਸੈਂਕੜਿਆਂ ਦੀ ਗਿਣਤੀ ’ਚ ਕੋਚਿੰਗ ਸੈਂਟਰ ਹਨ ਜਿਨ੍ਹਾਂ ’ਚ ਅੱਧਾ ਦਰਜਨ ਕੋਚਿੰਗ ਸੈਂਟਰ ਪੂਰੇ ਦੇਸ਼ ’ਚ ਆਪਣੀ ਪਛਾਣ ਰੱਖਦੇ ਹਨ। ਇਨ੍ਹਾਂ ਸੈਂਟਰਾਂ ’ਚ ਪੜ੍ਹਨ ਵਾਲੇ ਇਹ ਮਾਸੂਮ ਬੱਚੇ ਇਸ ਮਨੋਦਸ਼ਾ ’ਚੋਂ ਲੰਘਦੇ ਹਨ, ਇਸ ਦੀ ਪਛਾਣ ਕੋਚਿੰਗ ਸੰਸਥਾਨਾਂ ਨੂੰ ਵੀ ਹੋਣੀ ਚਾਹੀਦੀ ਹੈ। ਲੱਖਾਂ ਰੁਪਏ ਬੰੱਚਿਆਂ ਤੋਂ ਜੁਟਾਉਣ ਵਾਲੇ ਸੰਸਥਾਨ ਸਿਰਫ਼ ਪੜ੍ਹਾਉਣ ਅਤੇ ਟੈਸਟ ’ਚ ਨੰਬਰ ਲਿਆਉਣ ਅਤੇ ਆਖਰੀ ਨਤੀਜੇ ’ਚ ਉਸ ਨੂੰ ਇੱਕ ਪ੍ਰੋਡੈਕਟ ਦੇ ਰੂਪ ’ਚ ਇਸਤੇਮਾਲ ਕਰਨ ਤੱਕ ਹੀ ਸੀਮਿਤ ਨਾ ਹੋਣ ਸਗੋਂ ਉਸ ਦੇ ਦਿਮਾਗ ’ਤੇ ਵਧਦਾ ਦਬਾਅ ਵੀ ਆਪਣੀਆਂ ਖੱੁਲ੍ਹੀ ਅੱਖਾਂ ਨਾਲ ਦੇਖਣ ਅਤੇ ਸਮਝਣ।
ਪ੍ਰੇਸ਼ਾਨੀ ਦੀ ਸਥਿਤੀ ’ਚ ਮਾਪਿਆਂ ਨਾਲ ਸੰਪਰਕ ਕਰਨ ਅਤੇ ਬੱਚੇ ਦੀ ਸਿਹਤ ਅਤੇ ਉਸ ਦੀ ਦੇਖ-ਭਾਲ ਸਬੰਧੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਖੁਦ ਨੂੰ ਨਾ ਰੋਕਣ। ਇਹੀ ਕਾਰਨ ਹੈ ਕਿ ਰਾਜਸਥਾਨ ਸਰਕਾਰ ਨੇ ਕੋਚਿੰਗ ਸੰਸਥਾਨਾਂ ’ਚ ਦੋ ਮਹੀਨੇ ਤੱਕ ਕਿਸੇ ਵੀ ਤਰ੍ਹਾਂ ਦੇ ਟੈਸਟ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਪ੍ਰਸ਼ਾਸਨ ਦਾ ਵਿਚਾਰ ਹੈ ਕਿ ਬੱਚਿਆਂ ਦੀ ਦਿਮਾਗੀ ਸਿਹਤ ’ਤੇ ਟੈਸਟ ਦਾ ਬੁਰਾ ਪ੍ਰਭਾਵ ਪੈਂਦਾ ਹੈ। ਜ਼ਿਕਰਯੋਗ ਹੈ ਕਿ ਨਾ ਸਿਰਫ਼ ਟੈਸਟ ਦਾ ਬੱਚਿਆਂ ’ਤੇ ਦਬਾਅ ਹੁੰਦਾ ਹੈ ਸਗੋਂ ਜਦੋਂ ਅੰਕਾਂ ਨੂੰ ਜਨਤਕ ਕੀਤਾ ਜਾਂਦਾ ਹੈ ਤਾਂ ਇੱਕ ਵੱਖ ਤਰੀਕੇ ਦੀ ਮਨੋਦਸ਼ਾ ਦਾ ਵਿਕਾਸ ਕਰਦਾ ਹੈ।
ਬੱਚਿਆਂ ਦੀ ਆਰਥਿਕ ਹਾਲਤ ਸਮਝਣ ਦੀ ਲੋੜ
ਕੋਟਾ ’ਚ ਕੋਚਿੰਗ ਕਾਰੋਬਾਰ ਜਿਸ ਹਾਲਤ ’ਚ ਹੈ ਉਸ ਦੇ ਆਲੇ-ਦੁਆਲੇ ਹਰ ਤਰ੍ਹਾਂ ਦੇ ਬਜ਼ਾਰ ਦਾ ਹੋਣਾ ਸੁਭਾਵਿਕ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ’ਚ ਮਾਨਤਾ ਪ੍ਰਾਪਤ ਹੋਸਟਲ ਹਨ ਨਾਲ ਹੀ ਨਿੱਜੀ ਕਮਰੇ ਵੀ ਕਿਰਾਏ ’ਤੇ ਬੱਚੇ ਲੈਂਦੇ ਹਨ। ਜਿੱਥੇ ਘੱਟ-ਜ਼ਿਆਦਾ ਕਿਰਾਏ ਦਾ ਦਬਾਅ ਵੀ ਬੱਚਿਆਂ ਦੀ ਮਨੋਸਥਿਤੀ ’ਤੇ ਲਗਭਗ ਅਸਰ ਤਾਂ ਪਾ ਰਿਹਾ ਹੈ। ਅਜਿਹੇ ’ਚ ਮਕਾਨ ਮਾਲਕ ਜਾਂ ਹੋਸਟਲ ਸੰਚਾਲਕ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੀ ਆਰਥਿਕ ਹਾਲਤ ਨੂੰ ਵੀ ਸਮਝਣ। ਪੜ੍ਹਾਈ, ਟੈਸਟ ਅਤੇ ਅੰਕਾਂ ਦੀ ਹੋੜ ਆਦਿ ਦੇ ਦਬਾਅ ਦੇ ਨਾਲ ਆਰਥਿਕ ਦਬਾਅ ਵੀ ਉਸ ਦੇ ਦਿਲੋ-ਦਿਮਾਗ ਨੂੰ ਗਲਤ ਤਜ਼ਰਬਾ ਜ਼ਰੂਰ ਕਰਵਾ ਰਿਹਾ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਚੰਗੀ ਪਹਿਲ
ਹਾਲਾਂਕਿ ਰਾਜਸਥਾਨ ’ਚ ਜੈਪੁਰ ਅਤੇ ਸੀਕਰ ਜਿਲ੍ਹੇ ਵੀ ਚੰਗਾ ਕੋਚਿੰਗ ਦਾ ਵਿਸਥਾਰ ਲੈ ਚੁੱਕੇ ਹਨ। ਖੁਦ ਦੇ ਲੈਕਚਰ ਦੌਰਾਨ ਮੈਂ ਮਹਿਸੂਸ ਕੀਤਾ ਕਿ ਸੀਕਰ ਦਾ ਪਿ੍ਰੰਸ ਕਾਲਜ ਜੋ ਗ੍ਰੈਜ਼ੂਏਸ਼ਨ ਅਤੇ ਪੋਸਟ ਗ੍ਰੈਜ਼ੂਏਸ਼ਨ ਦੇ ਨਾਲ-ਨਾਲ ਸਿਵਲ ਸੇਵਾ ਪ੍ਰੀਖਿਆ ਹੀ ਨਹੀਂ ਸਗੋਂ ਡਾਕਟਰ ਅਤੇ ਇੰਜੀਨੀਅਰ ਸਮੇਤ ਰੱਖਿਆ ਸੇਵਾ ’ਚ ਵੀ ਕੋਚਿੰਗ ਪ੍ਰਦਾਨ ਕਰਦਾ ਹੈ ਅਤੇ ਖੁਦ ’ਚ ਇੱਕ ਅਨੋਖਾ ਸੰਸਥਾਨ ਹੈ। 40 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਵਾਲਾ ਇਹ ਕੰਪਲੈਕਸ ਮੋਬਾਇਲ ਮੁਕਤ ਹੈ ਅਤੇ ਵਿਦਿਆਰਥੀ ਦੀ ਸੁਰੱਖਿਆ ਦੇ ਮਾਮਲੇ ’ਚ ਕਿਤੇ ਜ਼ਿਆਦਾ ਵਧੀਆ ਹੈ।
ਉਂਜ ਵਿੱਦਿਅਕ ਦਬਾਅ ਤਣਾਅ ਦਾ ਕਾਰਨ ਤਾਂ ਹੈ, ਅਸਫਲਤਾ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਕਦੇ ਵੀ ਹਾਵੀ ਹੋ ਸਕਦੀਆਂ ਹਨ। ਟੈਨਸ਼ਨ, ਚਿੰਤਾ ਅਤੇ ਵਿਕਾਰ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਖੁਦਕੁਸ਼ੀ ’ਚ ਭੂਮਿਕਾ ਨਿਭਾ ਰਹੀਆਂ ਹਨ। ਤਣਾਅ, ਇਕੱਲਾਪਣ ਤੇ ਅਣਦੇਖੀ ਦੀਆਂ ਸਥਿਤੀਆਂ ਵੀ ਬੱਚਿਆਂ ਨੂੰ ਮੁਸੀਬਤ ਦੇ ਰਹੀਆਂ ਹਨ। ਇਹ ਸਮਝਣਾ ਕਿਤੇ ਜਿਆਦਾ ਜ਼ਰੂਰੀ ਹੈ ਕਿ ਪੜ੍ਹਾਈ ਪ੍ਰੋਡੈਕਟ ਨਹੀਂ ਹੈ ਅਤੇ ਬੱਚੇ ਕਿਸੇ ਫੈਕਟਰੀ ’ਚ ਨਹੀਂ ਹਨ। ਇੰਜੀਨੀਅਰ, ਡਾਕਟਰ ਦੀ ਤਿਆਰੀ ਦਾ ਮਤਲਬ ਇਹ ਕਦੇ ਨਹੀਂ ਹੈ ਕਿ ਬੱਚਿਆਂ ’ਤੇ ਉਨ੍ਹਾਂ ਦੀ ਉਮਰ ਤੋਂ ਜ਼ਿਆਦਾ ਬੋਝ ਪਾਇਆ ਜਾਵੇ, ਉਨ੍ਹਾਂ ਨੂੰ ਨੌਨਿਹਾਲਾਂ ਦੇ ਜੀਵਨ ਤੋਂ ਕੱਟ ਦਿੱਤਾ ਜਾਵੇ ਅਤੇ ਸਿਰਫ਼ ਮੁਕਾਬਲੇ ਨਾਲ ਜੋੜ ਦਿੱਤਾ ਜਾਵੇ।
Coaching Center
ਜਾਣਕਾਰੀ ਤਾਂ ਇਹ ਵੀ ਮਿਲਦੀ ਹੈ ਕਿ ਸਾਲਾਂ ਤੋਂ ਤਿਆਰੀ ਕਰਨ ਅਤੇ ਕੋਚਿੰਗ ਸੰਸਥਾਵਾਂ ’ਚ ਲੱਖਾਂ ਦੀ ਫੀਸ ਭਰਨ ਦੇ ਬਾਵਜ਼ੂਦ ਜਦੋਂ ਬੱਚਿਆਂ ਦੀ ਚੋਣ ਨਹੀਂ ਹੰੁਦੀ ਹੈ ਤਾਂ ਉਹ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਂਦੇ ਹਨ। ਮਾਪਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਬੱਚਾ ਤੰਦਰੁਸਤ ਰਹੇਗਾ ਅਤੇ ਜਿਉਂਦਾ ਰਹੇਗਾ ਫਿਰ ਹੀ ਕੁਝ ਬਣਨ ਦੀ ਲਲਕ ਵੀ ਸੰਭਵ ਹੋਵੇਗੀ ਅਤੇ ਕੋਚਿੰਗ ਸੰਸਥਾਨ ਵੀ ਇਹ ਸਮਝ ਲੈਣ ਕਿ ਸਿਰਫ਼ ਫੀਸ ਲੈ ਕੇ ਆਪਣੀ ਤਿਜ਼ੋਰੀ ਭਰਨ ਅਤੇ ਬੱਚਿਆਂ ਦੇ ਦਿਮਾਗ ’ਚ ਦਬਾਅ ਭਰਨ ਤੱਕ ਹੀ ਸੀਮਿਤ ਨਾ ਰਹਿਣ।
ਇਹ ਵੀ ਪੜ੍ਹੋ : ਲਾਲਾ ਜਗਤ ਨਾਰਾਇਣ ਦਾ ਬਲੀਦਾਨ ਦਿਵਸ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ 43 ਯੂਨਿਟ ਖੂਨਦਾਨ
ਜਦੋਂਕਿ ਸਮਾਜ ਦੇ ਲੋਕਾਂ ਨੂੰ ਇਸ ਗੱਲ ਦਾ ਚਿੰਤਨ ਕਰਨਾ ਚਾਹੀਦਾ ਕਿ ਆਈਏਐਸ, ਪੀਸੀਐਸ ਜਾਂ ਡਾਕਟਰ, ਇੰਜੀਨੀਅਰ ਨਾ ਬਣਨ ਦੀ ਸਥਿਤੀ ਦੇ ਬਾਵਜ਼ੂਦ ਇੱਕ ਚੰਗੇ ਇਨਸਾਨ ਬਣਨ ਦੀ ਦਰਕਾਰ ਬਣੀ ਰਹਿੰਦੀ ਹੈ ਅਜਿਹੇ ’ਚ ਅਸਫਲ ਜਾਂ ਘੱਟ ਅੰਕ ਪ੍ਰਾਪਤ ਬੱਚੇ ਨੂੰ ਅਣਦੇਖੀ ਨਹੀਂ ਸਗੋਂ ਸਨਮਾਨ ਦੀ ਨਿਗ੍ਹਾ ਨਾਲ ਦੇਖੇ। ਫਿਲਹਾਲ ਮਾਤਾ-ਪਿਤਾ ਲਈ ਉਸ ਦੀ ਔਲਾਦ ਸਭ ਤੋਂ ਪਹਿਲਾਂ ਹੈ, ਸਭ ਤੋਂ ਜ਼ਿਆਦਾ ਚਿੰਤਾ ਉਹ ਖੁਦ ਕਰਨ ਅਤੇ ਕੋਚਿੰਗ ਸੰਸਥਾਨ ਵੀ ਬੱਚਿਆਂ ਦੀ ਮਨੋਦਸ਼ਾ ਤੋਂ ਅਣਜਾਣ ਨਾ ਰਹਿਣ।
ਡਾ. ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)