ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News ਸੀਐਮਸੀ ਡਕੈਤੀ ...

    ਸੀਐਮਸੀ ਡਕੈਤੀ : ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਕਾਬੂ ਕਰਕੇ 75 ਲੱਖ ਕੀਤੇ ਬਰਾਮਦ

    CMC robbery

    ਮਾਸਟਰ ਮਾਈਂਡ ਤੋਂ 50 ਲੱਖ ਹੋਰ ਕਰਵਾਏ ਬਰਾਮਦ | CMC robbery

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੀਐਮਸੀ ਡਕੈਤੀ (CMC robbery) ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਚੋਂ 25 ਲੱਖ ਰੁਪਏ ਅਤੇ ਮਾਸਟਰ ਮਾਈਂਡ ਦੇ ਘਰੋਂ 50 ਲੱਖ ਹੋਰ ਬਰਾਮਦ ਕਰ ਲਏ ਹਨ। ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰੇਟ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਐਮਸੀ ਡਕੈਤੀ ਮਾਮਲੇ ਦੇ ਦੋਸ਼ੀਆਂ ਨੂੰ ਉਹ ਇੱਕ ਇੱਕ ਕਰਕੇ ਹੀ ਸਹੀ ਗਿਰਫਤਾਰ ਕਰ ਲੈਣਗੇ।

    ਉਹਨਾਂ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿਚ ਇੱਕ ਨਰਿੰਦਰ ਸਿੰਘ ਉਰਫ਼ ਹੈਪੀ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੂੰ ਇਸਦੇ ਕਬਜੇ ਵਿੱਚੋਂ 25 ਲੱਖ ਰੁਪਏ ਮਿਲੇ ਹਨ। ਇਸ ਤੋਂ ਇਲਾਵਾ ਡਕੈਤੀ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ ਮਨੀ ਪਾਸੋਂ ਪੁੱਛਗਿੱਛ ਦੌਰਾਨ ਉਸਨੇ 50 ਲੱਖ ਰੁਪਏ ਅਪਣੇ ਘਰ ਸੀਵਰੇਜ ‘ਚ ਛੁਪਾ ਰੱਖੇ। ਜਿਨਾਂ ਨੂੰ ਵੀ ਮਨਜਿੰਦਰ ਸਿੰਘ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਨਰਿੰਦਰ ਸਿੰਘ ਉਰਫ਼ ਹੈਪੀ (29) ਪਿੰਡ ਕੋਠੇ ਹਰੀ ਸਿੰਘ ਅਗਵਾੜ ਲੋਪੋ ਜਗਰਾਓਂ ਵਜੋਂ ਹੋਈ ਹੈ ਜੋ ਪੱਲੇਦਾਰੀ ਕਰਦਾ ਸੀ।

    ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ

    LEAVE A REPLY

    Please enter your comment!
    Please enter your name here