BJP seats: ਹਰਿਆਣਾ ’ਚ ਸਿਆਸੀ ਹਲਚਲ ਤੇਜ਼, ਚੰਡੀਗੜ੍ਹ ’ਚ ਜੇਜੇਪੀ ਦੇ ਦੋ ਵਿਧਾਇਕਾਂ ਨੂੰ ਮਿਲੇ ਸੈਨੀ ਤੇ ਖੱਟਰ

BJP seats

BJP seats: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੁਦ ਹਰਿਆਣਾ ’ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਤਿੰਨ ਆਜ਼ਾਦ ਵਿਧਾਇਕਾਂ ਦੇ ਸਮੱਰਥਨ ਵਾਪਸ ਲੈਣ ਤੋਂ ਬਾਅਦ ਗਿਣਤੀ ਦੇ ਦਮ ’ਤੇ ਫਿਲਹਾਲ ਹਰਿਆਣਾ ਦੀ ਭਾਜਪਾ ਸਰਕਾਰ ਅਲਪਮਤ ’ਚ ਹੈ ਅਤੇ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਨੂੰ ਇੱਥੇ 2019 ਦੀਆਂ 10 ਸੀਟਾਂ ਦੇ ਮੁਕਾਬਲੇ 5 ਸੀਟਾਂ ’ਤੇ ਹੀ ਜਿੱਤ ਹਾਸਲ ਕੀਤੀ ਹੈ।

Also Read : NDA Meeting: NDA ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਆਪਣਾ ਨੇਤਾ

ਇਨ੍ਹਾਂ ਸਭ ਦੇ ਵਿਚਕਾਰ ਹਰਿਆਣਾ ਦੇ ਸੀਐੱਮ ਨਾਇਬ ਸੈਨੀ ਤੇ ਸਾਬਕਾ ਮੁੱਖ ਮੰਤਰੀ ਮਨੌਹਰ ਲਾਲ ਖੱਟਰ ਨੇ ਚੰਡੀਗੜ੍ਹ ’ਚ ਜਨਨਾਇਕ ਜਨਤਾ ਪਾਰਟੀ ਦੇ ਦੋ ਵਿਧਾਇਕਾਂ ਜੋਗੀਰਾਮ ਸਿਹਗ ਤੇ ਰਾਮ ਨਿਵਾਸ ਸੁਰਜਾਖੇੜਾ ਨਾਲ ਮੁਲਾਕਾਤ ਕੀਤੀ ਹੈ। 3 ਆਜ਼ਾਦ ਵਿਧਾਇਕਾਂ ਦੇ ਸਮੱਥਰਨ ਵਾਪਸ ਲੈਣ ਤੋਂ ਬਾਅਦ ਗਿਣਤੀ ਦੇ ਆਧਾਰ ’ਤੇ ਫਿਲਹਾਲ ਹਰਿਆਣਾ ਦੀ ਭਾਜਪਾ ਸਰਕਾਰ ਅਲਪਮਤ ’ਚ ਹੈ। ਭਾਜਪਾ ਇਸ ਸਿਆਸੀ ਸੰਕਟ ਤੋਂ ਉੱਭਰਨ ਲਈ ਜੇਜੇਪੀ ਦੇ ਕੁਝ ਵਿਧਾਇਕਾਂ ਨੂੰ ਮਨਾਉਣ ’ਚ ਜੁਟੀ ਹੈ। ਹਰਿਆਣਾ ’ਚ ਇਸੇ ਸਾਲ ਅਕਤੂਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। (BJP seats)