ਓਲੰਪਿਕ ਵੇਖਣ ਪੈਰਿਸ ਜਾਣਾ ਚਾਹੁੰਦੇ ਸਨ CM ਮਾਨ | Hockey
- ਦੇਰੀ ਨਾਲ ਅਪਲਾਈ ਕਰਨ ’ਤੇ ਵਿਦੇਸ਼ ਮੰਤਰਾਲੇ ਦਾ ਇਜਾਜ਼ਤ ਤੋਂ ਇਨਕਾਰ | Bhagwant Mann
Bhagwant Mann News : ਚੰਡੀਗੜ੍ਹ (ਸੱਚ ਕਹੂੰ ਨਿਊਜ਼)। Hockey : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਹਾਕੀ ਟੀਮ ਦਾ ਹੌਂਸਲਾ ਵਧਾਉਣ ਲਈ ਹੁਣ ਪੈਰਿਸ ਨਹੀਂ ਜਾ ਸਕਣਗੇ। ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਸੀਐੱਮ ਦਫਤਰ ਵੱਲੋਂ ਦੇਰੀ ਨਾਲ ਅਰਜ਼ੀ ਲਾਈ ਗਈ ਹੈ। ਦਰਅਸਲ, ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ ਓਲੰਪਿਕ ਜਾਣ ਲਈ ਇਛਾ ਜਤਾਈ ਸੀ ਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮੰਗੀ ਸੀ। ਪਰ ਕੇਂਦਰ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। Bhagwant Mann
ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਹੀ ਵਿਦੇਸ਼ ਮੰਤਰਾਲੇ ਤੋਂ ਸੀਐੱਮ ਦਫਤਰ ਨੂੰ ਇਸ ਦਾ ਸੰਦੇਸ਼ ਮਿਲਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਓਲੰਪਿਕ ’ਚ ਹਾਕੀ ਮੈਚ ਵੇਖਣ ਲਈ ਨਹੀਂ ਜਾ ਸਕਣਗੇ। ਸੀਐੱਮ ਮਾਨ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਉਹ ਆਪਣੀ ਜੇਬ ਤੋਂ ਪੈਸੇ ਖਰਚ ਕਰਕੇ ਹਾਕੀ ਟੀਮ ਦਾ ਹੌਂਸਲਾ ਵਧਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਹਾਕੀ ਟੀਮ ’ਚ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਉਨ੍ਹਾਂ ਦਾ ਹੌਂਸਲਾ ਵਧਾਉਣ ਜਾਣ, ਜਦੋਂ ਉਹ ਵੱਡੇ ਮੈਚ ਖੇਡ ਰਹੇ ਹਨ। Hockey
Read This : CM Bhagwant Mann ਦਾ ਵੱਡਾ ਫੈਸਲਾ, ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ
ਕੋਰਟ ਜਾ ਸਕਦੇ ਹਨ ਮੁੱਖ ਮੰਤਰੀ | Bhagwant Mann
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜ਼ਰੀਵਾਲ ਨੂੰ ਸਿੰਗਾਪੁਰ ਜਾਣ ਲਈ ਤੇ ਗੋਪਾਲ ਰਾਏ ਨੂੰ ਯੂਐੱਸ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੀ। ਕੀ ਭਾਜਪਾ ਸਰਕਾਰ ’ਚ ਹਰ ਕਦਮ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਪਵੇਗਾ। Bhagwant Mann