ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਲੰਟੀਅਰਾਂ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ।
(ਸੱਚ ਕਹੂੰ ਨਿਊਜ਼) ਜਲੰਧਰ। ਮੁੱਖ ਮੰਤਰੀ ਭਗਵੰਤ ਮਾਨ ਆਪ ਦੇ ਮਿਹਨਤੀ ਵਲੰਟੀਅਰਂ ਨਾਲ ਰੂ-ਬ-ਰੂ ਹੋਣ ਲਈ ਜਲੰਧਰ ਪਹੁੰਚੇ। ਜਲੰਧਰ ਪਹੁੰਚਣ ’ਤੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ‘ਆਮ ਆਦਮੀ ਪਾਰਟੀ ਵਲੰਟੀਅਰ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਲੰਟੀਅਰਾਂ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ। ਐਤਕੀਂ ਆਮ ਆਦਮੀ ਪਾਰਟੀ ਪੰਜਾਬ ‘ਚ ਲੋਕ ਸਭਾ ਚੋਣਾਂ 13-0 ਨਾਲ ਜਿੱਤੇਗੀ। ਵਲੰਟੀਅਰਾਂ ਦਾ ਜੋਸ਼ ਅਤੇ ਜਜ਼ਬਾ ਹੀ ਪੰਜਾਬ ਅਤੇ ਦੇਸ਼ ਦੀ ਤਕਦੀਰ ਬਦਲੇਗਾ। ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲੇ ਵਲੰਟੀਅਰਾਂ ਨੂੰ ਘਰੋਂ ਲਿਆ ਕੇ ਅਹੁਦੇ ਦੇਣ ਵਾਲੀ ਪਾਰਟੀ ਹੈ। ਫ਼ਿਕਰ ਨਾ ਕਰਿਓ, ਸਭ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। Bhagwant Mann
ਇਹ ਵੀ ਪੜ੍ਹੋ: Punjab Holiday : ਵੱਡੀ ਖਬਰ, ਸਕੂਲ-ਕਾਲਜ਼ ਤੇ ਦਫਤਰ ਰਹਿਣਗੇ ਇਸ ਦਿਨ ਬੰਦ, ਜਾਣੋ ਵਜ੍ਹਾ
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ 2 ਸਾਲਾਂ ‘ਚ 21 ਫ਼ੀਸਦੀ ਤੋਂ 59 ਫ਼ੀਸਦੀ ਨਹਿਰਾਂ ਦਾ ਪਾਣੀ ਖੇਤਾਂ ਨੂੰ ਪਹੁੰਚਦਾ ਕਰ ਦਿੱਤਾ। ਆਉਣ ਵਾਲੇ ਦਿਨਾਂ ‘ਚ ਨਹਿਰਾਂ ਅਤੇ ਕੱਸੀਆਂ ਰਾਹੀਂ 70 ਫ਼ੀਸਦੀ ਪਾਣੀ ਖੇਤਾਂ ‘ਚ ਪਹੁੰਚਦਾ ਕਰਾਂਗੇ। ਸਾਡੇ ਕੰਮ ਕਰਨ ਦੇ ਤਰੀਕੇ ਵੱਖਰੇ ਨੇ ਅਸੀਂ ਲੋਕਾਂ ਤੇ ਪੰਜਾਬ ਲਈ ਕੰਮ ਕਰਦੇ ਹਾਂ। ਅਜਿਹੇ ਫ਼ੈਸਲੇ ਨਹੀਂ ਕਰਦੇ ਜਿਸ ਨਾਲ ਆਮ ਲੋਕਾਂ ਦੀ ਜੇਬ੍ਹ ‘ਤੇ ਬੋਝ ਪਵੇ। ਉਨ੍ਹਾਂ ਅੱਗੇ ਆਖਿਆ ਕਿ ਭਾਜਪਾ ਵਾਲਿਆਂ ਨੂੰ ਗ਼ਲਤਫ਼ਹਿਮੀ ਸੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖ਼ਤਮ ਹੋ ਜਾਵੇਗੀ। ਮੋਦੀ ਸਾਬ੍ਹ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ, ਦਰਿਆ ਰਸਤਾ ਆਪ ਬਣਾਉਂਦੇ ਹਨ। Bhagwant Mann