ਇੱਥੇ ਝਾਕੀਆਂ ਨੂੰ ਨਕਾਰ ਕੇ ਆਜ਼ਾਦੀ ਦਿਵਸ ਕਿਵੇਂ ਮਨਾਇਆ ਜਾਵੇਗਾ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ’ਚ ਗਣਤੰਤਰ ਦਿਵਸ ਮੌਕੇ ਤਿਰੰਗਾ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਆਇਆ ਹੈ। ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਗਣਤੰਤਰ ਦਿਵਸ ਆਇਆ। (Punjab News)
ਭਾਰਤੀ ਸੰਵਿਧਾਨ : ਨਿਰਮਾਣ ਤੋਂ ਲਾਗੂ ਹੋਣ ਤੱਕ
ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ ’ਤੇ ਮਨਾਉਂਦੇ ਹਾਂ। ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ, ਕਾਮਾਗਾਟਾ ਮਾਰੂ ਹੋਵੇ, ਇਸ ਸਾਰੀਆਂ ਲਹਿਰਾਂ ਪੰਜਾਬ ’ਚ ਚੱਲੀਆਂ। ਇਸ ਲਈ ਇਹ ਪੰਜਾਬ ਲਈ ਖਾਸ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ 25 ਜਨਵਰੀ, 15 ਅਗਸਤ ਨੂੰ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਹਨ। ਇਹ ਝਾਕੀਆਂ ਹਨ, ਦੱਸੋ ਕੀ ਗਲਤ ਲਿਖਿਆ ਹੈ। ਪੰਜਾਬ ਨੂੰ ਕੱਢ ਕੇ ਕਿਵੇਂ ਆਜ਼ਾਦੀ ਦਿਹਾੜਾ ਮਨਾ ਲਵੋਂਗੇ। ਸਾਡੇ ਸ਼ਹੀਦਾਂ ਦੀ ਸ਼ਹਾਦਤ ਘੱਟ ਨਹੀਂ ਹੋਣੀ। ਜੇਕਰ ਇਹ ਝਾਕੀਆਂ ਪਾ ਦਿੰਦੇ ਹੋ ਤਾਂ ਸਾਡੀ ਇੱਜਤ ਘੱਟ ਨਹੀਂ ਹੋਣੀ ਸੀ। ਸਗੋ ਵਧ ਜਾਣੀ ਸੀ। (Punjab News)
ਸੰਸਦ ’ਚ ਮੁੱਦਾ ਚੁੱਕਣ ਤੋਂ ਬਾਅਦ ਖੰਨਾ ਦੇ ਸ਼ਹੀਦ ਨੂੰ ਮਿਲਿਆ ਸਨਮਾਨ | Punjab News
ਮੈਂ ਕੱਲ੍ਹ ਖੰਨਾ ਕੋਲ ਸ਼ਹੀਦ ਦੇ ਘਰ 1 ਕਰੋੜ ਰੁਪਏ ਦਾ ਚੱੈਕ ਲੈ ਕੇ ਗਿਆ। ਇਸ ਤੋਂ ਪਹਿਲਾਂ ਮੌਡ ਮੰਡੀ ਗਿਆ, ਉੱਥੇ ਕੋਈ ਸਲਾਮੀ ਨਹੀਂ ਸੀ। ਕਹਿ ਰਹੇ ਸਨ ਕਿ ਅਗਨੀਵੀਰ ਨੂੰ ਫੌਜ ਵਾਲੇ ਸਲਾਮੀ ਨਹੀਂ ਦਿੰਦੇ। ਜਿਸ ਲਈ ਕੇਂਦਰ ਨੂੰ ਲਿਖਿਆ, ਸੰਸਦ ਨੂੰ ਮੁੱਦਾ ਚੁੱਕਿਆ। ਇਸ ਤੋਂ ਬਾਅਦ ਖੰਨਾ ਦੇ ਸ਼ਹੀਦ ਨੂੰ ਸਨਮਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਛਾਤੀ ’ਤੇ ਗੋਲੀਆਂ ਖਾਣ ਵਾਲੇ ਨੂੰ ਇਹ 11 ਗੋਲੀਆਂ ਦੀ ਸਲਾਮੀ ਨਹੀਂ ਦੇ ਸਕਦੇ। (Punjab News)