ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ (Punjab News)
- ਮੁੱਖ ਮੰਤਰੀ ਨੇ ਨਾਅਰਾ ਲਵਾਇਆ ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0…’
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਦੇ ਪਾਰਟੀ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ’ਚ ਰੈਲੀ ਕੀਤੀ ਅਤੇ ਲੋਕਾਂ ਨਾਲ ਰੂ-ਬ-ਰੂ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਲੜਾਈ ਸੰਵਿਧਾਨ ਨੂੰ ਤੋੜਨ ਵਾਲਿਆਂ ਖਿਲਾਫ ਚੱਲ ਰਹੀ ਹੈ, ਜਿਹੜੇ ਈਡੀ ਵਰਗੀਆਂ ਏਜੰਸੀਆਂ ਦਾ ਸਹਾਰਾ ਲੈ ਕੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੇ ਹਨ। Punjab News
ਭਾਜਪਾ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਸਾਨੂੰ ਆਪਣਾ ਇੱਕ-ਇੱਕ ਕੀਮਤੀ ਵੋਟ ਝਾੜੂ ਦੇ ਨਿਸ਼ਾਨ ’ਤੇ ਲਗਾਉਣਾ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ’ਚ 13-0 ਦਾ ਕੇਜਰੀਵਾਲ ਨੇ ਸੁਨੇਹਾ ਦਿੱਤਾ ਹੈ ਜੋ ਤੁਸੀ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਜੇਲ੍ਹ ’ਚ ਬੰਦ ਕੀਤਾ ਜਾ ਸਕਦਾ ਹੈ ਪਰ ਉਨਾਂ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ।
ਨੌਜਵਾਨਾਂ ਨੂੰ ਸੂਬੇ ’ਚ ਹੀ ਮਿਲੇਗਾ ਕੰਮ (Punjab News)
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਿਆ ਨਹੀਂ ਤਾਂ ਸਰਕਾਰਾਂ ਵੇਚ ਦਿੰਦੀਆਂ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ 11 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿਸਾਨਾਂ ਨੂੰ ਦਿਨ ’ਚ ਹੀ ਬਿਜਲੀ ਦਿੱਤੀ ਜਾ ਰਹੀ ਹੈ ਹੁਣ ਕਿਸਾਨਾਂ ਨੂੰ ਰਾਤ ਨੂੰ ਖੇਤ ’ਚ ਪਾਣੀ ਲਗਾਉਣ ਲਈ ਨਹੀਂ ਜਾਣਾ ਪੈਂਦਾ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਵੱਡੀਆਂ ਵੱਡੀਆਂ ਕੰਪਨੀਆਂ ਲਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਸੂਬੇ ’ਚ ਹੀ ਕੰਮ ਮਿਲੇਗਾ ਕਿਸੇ ਨੂੰ ਬਾਹਰ ਜਾਣ ਦੀ ਲੋਡ਼ ਨਹੀ ਪਵੇਗੀ।
ਇਹ ਵੀ ਪੜ੍ਹੋ: ਸਾਬਕਾ ਐਮਪੀ ਸੰਤੋਖ ਸਿੰਘ ਦੀ ਪਤਨੀ ਅਤੇ ਤੇਜਿੰਦਰ ਸਿੰਘ ਭਾਜਪਾ ’ਚ ਹੋਏ ਸ਼ਾਮਲ
ਉਹਨਾਂ ਕਿਹਾ ਕਿ ਪੰਜਾਬ ਦੇ ਸਰਮਾਏਦਾਰਾਂ ਨੇ ਸੂਬੇ ਨੂੰ ਖੁਦ ਲੁੱਟਿਆ ਹੈ, ਹੁਣ ਜਦੋਂ ਸੂਬਾ ਕੰਗਾਲ ਹੋ ਗਿਆ ਹੈ ਤਾਂ ਪੰਜਾਬ ਬਚਾਓ ਯਾਤਰਾ ਵਰਗੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਕੇ ਵਿਰੋਧੀਆਂ ਦੇ ਕੋਲੋਂ ਪੰਜਾਬ ਨੂੰ ਬਚਾ ਲਿਆ ਹੈ, ਰਹਿੰਦੀ ਕਸਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕੱਢ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ 90 ਫੀਸਦੀ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ, 45 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਹਨ, ਮਹੱਲਾ ਕਲੀਨਿਕ ਖੋਲੇ ਗਏ ਹਨ ਅਤੇ ਸਾਰੇ ਹੀ ਹਸਪਤਾਲਾਂ ਦੇ ਵਿੱਚ ਜਿੱਥੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਉੱਥੇ ਟੈਸਟ ਵੀ ਬਿਨਾਂ ਪੈਸੇ ਤੋਂ ਕੀਤੇ ਜਾਂਦੇ ਹਨ। ਸੂਬੇ ’ਚ ਜਿੱਥੇ ਕਿਤੇ ਨਹਿਰ ਦਾ ਪਾਣੀ ਨਹੀਂ ਪਹੁੰਚਦਾ ਸੀ। ਉੱਥੇ ਵੀ ਅਸੀਂ ਪਾਣੀ ਪਹੁੰਚਾਇਆ। ਖੇਤਾਂ ’ਚ ਕਿਸਾਨਾਂ ਨੂੰ ਬਿਜਲੀ ਬਿਨਾ ਕੱਟ ਤੋਂ ਦੇ ਰਹੇ ਹਾਂ। Punjab News