‘ਰਾਜਪਾਲ ਸਾਹਿਬ, ਮੈਨੂੰ ਡਰਾਉਂਦੇ ਨੇ, ਕੋਈ ਨ੍ਹੀਂ ਬਜ਼ੁਰਗ ਨੇ’ ਮੁੱਖ ਮੰਤਰੀ ਨੇ ਕਿਉਂ ਆਖੀ ਇਹ ਗੱਲ

Supreme Court
ਰਾਜਪਾਲ ਅਤੇ ਮਾਨ ਵਿਵਾਦ ’ਤੇ ਸੁਪਰੀਮ ਕੋਰਟ ’ਚ ਕੀ-ਕੀ ਹੋਇਆ, ਜਾਣੋ

ਮਾਨਸੂਨ ਸੈਸ਼ਨ ਕੌਣ ਰੋਕ ਸਕਦੈ, ਨਹੀਂ ਐ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਇਜ਼ਾਜਤ ਦੀ ਲੋੜ | Governor of Punjab

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦਾ ਮਾਨਸੂਨ ਸੈਸ਼ਨ ਜਦੋਂ ਮਰਜ਼ੀ ਸਰਕਾਰ ਸੱਦ ਸਕਦੀ ਹੈ ਅਤੇ ਇਸ ਲਈ ਕਿਸੇ ਵੀ ਇਜ਼ਾਜਤ ਦੀ ਵੀ ਲੋੜ ਨਹੀਂ ਐ, ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਪੱਕੇ ਤੌਰ ’ਤੇ ਪੋੋ੍ਰਮਲਗੇਸ਼ਨ ਨਹੀਂ ਕੀਤਾ ਗਿਆ ਹੈ, ਅਣਮਿੱਥੇ ਸਮੇਂ ਲਈ ਬੈਠਕ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਲਈ ਸਰਕਾਰ ਜਦੋਂ ਮਰਜ਼ੀ ਚਾਹੇ ਆਪਣੇ ਮਾਨਸੂਨ ਸੈਸ਼ਨ ਨੂੰ ਸੱਦ ਸਕਦੀ ਹੈ। ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤਾ ਹੈ। (Governor of Punjab)

ਭਗਵੰਤ ਮਾਨ ਵੱਲੋਂ ਸਪੱਸ਼ਟ, ਪਿਛਲਾ ਸੈਸ਼ਨ ਵੀ ਕਾਨੂੰਨਨ ਠੀਕ, ਸਲਾਹਕਾਰ ਹੀ ‘ਇਹੋ ਜਿਹਾ’

ਭਗਵੰਤ ਮਾਨ ਨੇ ਕਿਹਾ ਕਿ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਵੀ ਕਾਨੂੰਨੀ ਤਰੀਕੇ ਨਾਲ ਗਲਤ ਨਹੀਂ ਹੈ ਅਤੇ ਉਹ ਕਾਨੂੰਨ ਅਨੁਸਾਰ ਬਿਲਕੁਲ ਦਰੁਸਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਸਾਹਿਬ ਦਾ ਸਲਾਹਕਾਰ ਕੋਈ ਇਹੋ ਜਿਹਾ ਹੋਣੈ, ਜਿਹੜਾ ਕਿ ਸੈਸ਼ਨ ਬਾਰੇ ਇਹ ਕੁਝ ਕਿਹਾ ਗਿਆ ਸੀ ਪਰ ਮਾਨਸੂਨ ਸੈਸ਼ਨ ਹੋਵੇਗਾ, ਕਿਉਂਕਿ ਉਸ ਨੂੰ ਜਦੋਂ ਮਰਜ਼ੀ ਅਸੀਂ ਮੁੜ ਤੋਂ ਸ਼ੁਰੂ ਕਰ ਸਕਦੇ ਹਾਂ।

ਇਹ ਵੀ ਪੜ੍ਹੋ : ਕੈਨੇਡਾ ਤੋਂ ਜਿੱਤ ਪ੍ਰਾਪਤ ਕਰਕੇ ਪੁੱਜੇ ਨੌਜਵਾਨ ਦਾ ਪਿੰਡ ’ਚ ਹੋਇਆ ਸ਼ਾਨਦਾਰ ਸਵਾਗਤ

ਇਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਪਾਲ ਵੱਲੋਂ ਆਖੀ ਗਈ ਤੋਪਾਂ ਤੋਂ ਡਰਨ ਵਾਲੀ ਗੱਲ ਬਾਰੇ ਕਿਹਾ ਗਿਆ ਕਿ ਉਹ ਵੱਡੇ ਹਨ ਅਤੇ ਬਜ਼ੁਰਗ ਹਨ, ਉਹ ਡਰਾਉਂਦੇ ਹਨ ਮੈਨੂੰ, ਕੋਈ ਗੱਲ ਨਹੀਂ ਕਹਿ ਲੈਣ ਦਿਓ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ‘ਐਟ ਹੋਮ’ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਗਏ , ਇਸ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਟਿੱਪਣੀ ਕੀਤੀ ਗਈ ਸੀ ਕਿ ਰਾਜ ਭਵਨ ਦੇ ਬਾਹਰ ਤੋਪਾਂ ਲੱਗੀਆਂ ਹੋਈਆਂ ਹਨ, ਸ਼ਾਇਦ ਮੁੱਖ ਮੰਤਰੀ ਉਨ੍ਹਾਂ ਤੋਪਾਂ ਤੋਂ ਡਰਦੇ ਹਨ।