ਤਮਗਾ ਜਿੱਤੋ ਨੌਕਰੀ ਅਸੀਂ ਦਿਆਂਗੇ : ਮਨੋਹਰ ਲਾਲ
- ਮੈਟ ’ਤੇ ਖੇਡੋ ਪਰ ਮਿੱਟੀ ਨਾਲ ਲਗਾਅ ਨਾ ਛੱਡੋ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੌਮਾਂਤਰੀ ਖੇਡਾਂ ’ਚ ਤਮਗਾ ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ’ਚ ਨੌਕਰੀ ਦਿੱਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਤਜ਼ਰਬਿਆਂ ਨਾਲ ਨਵੇਂ ਖਿਡਾਰੀਆਂ ਨੂੰ ਉਤਸ਼ਾਹ ਮਿਲ ਸਕੇ। ਮੁੱਖ ਮੰਤਰੀ ਬੁੱਧਵਾਰ ਨੂੰ ਇੱਥੇ ਕੌਮਾਂਤਰੀ ਓਲੰਪਿਕ ਦਿਵਸ ’ਤੇ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਇਸ ਮੌਕੇ ’ਤੇ ਮੌਜ਼ੂਦ ਸਨ ਮੁੱਖ ਮੰਤਰੀ ਨੇ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ’ਚ ਨੌਕਰੀ ਲਗਵਾੲੈ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ’ਚ ਖੇਡ ਗਤੀਵਿਧੀਆਂ ਵਧਾਉਣ ਲਈ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਡੈਪੂਟੇਸ਼ਨ ’ਤੇ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਚੰਗਾ ਖਿਡਾਰੀ ਕੋਚ ਬਣੇਗਾ ਤਾਂ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਸਕੇਗਾ ਤੇ ਮੇਡਲਿਸਟ ਵਰਗ ਨਾਲ ਨੌਜਵਾਨ ਖਿਡਾਰੀਆਂ ਨੂੰ ਭਰਪੂਰ ਲਾਭ ਮਿਲੇਗਾ ਉਨ੍ਹਾਂ ਖਿਡਾਰੀਆਂ ਨੂੰ ਓਲੰਪਿਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਜਿਸ ਵਿਭਾਗ ’ਚ ਬਿਹਤਰ ਆਫ਼ਰ ਮਿਲੇ ਉਸ ’ਚ ਅੱਗੇ ਵਧਣ ਲਈ ਸ਼ਾਮਲ ਹੋ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਖਿਡਾਰੀ ਮੈਟ ਵੱਲ ਵਧ ਰਹੇ ਹਨ ਪਰ ਇਸ ’ਚ ਧਨ ਦੀ ਵਧੇਰੇ ਲੋੜ ਪੈਣ ਲੱਗੀ ਹੈ ਮੈਟ ’ਤੇ ਆਉਣ ਦੇ ਬਾਵਜ਼ੂਦ ਖਿਡਾਰੀ ਸੁਭਾਵਿਕ ਖੇਡ ਦੀ ਭਾਵਨਾ ਨਾ ਛੱਡਣ ਪਹਿਲਵਾਨ ਦਾ ਸਹੀ ਅਭਿਆਸ ਅਖਾੜੇ ਦੀ ਮਿੱਟੀ ’ਚ ਹੀ ਹੁੰਦਾ ਹੈ ਇਸ ਲਈ ਨੌਜਵਾਨਾਂ ਨੂੰ ਮਿੱਟੀ ਨਾਲ ਲਗਾਅ ਰੱਖਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।