ਲੋਕਤੰਤਰੀ ਢਾਂਚੇ ਦਾ ਆਧਾਰ ਨੇ ਇਹ ਪੇਂਡੂ ਚੋਣਾਂ : ਭਗਵੰਤ ਮਾਨ
CM Bhagwant Mann: (ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨਾਂ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਵੱਲੋਂ ਮੰਗਵਾਲ ਪਿੰਡ ਦੇ ਬੂਥ ’ਤੇ ਪਹੁੰਚ ਕੇ ਆਪੋ-ਆਪਣੀ ਵੋਟ ਪਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਮੰਗਵਾਲ ਦੇ ਨੇੜੇ ਹੀ ਪੈਂਦੀ ਹੈ ਜਿੱਥੇ ਉਨਾਂ ਦੀ ਅਤੇ ਉਨਾਂ ਦੀ ਪਤਨੀ ਦੀ ਵੋਟ ਬਣੀ ਹੋਈ ਹੈ।
ਇਹ ਵੀ ਪੜ੍ਹੋ: Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਮਨ-ਅਮਾਨ ਨਾਲ ਹੋ ਰਹੀਆਂ ਹਨ। ਉਨਾਂ ਕਿਹਾ ਕਿ ਇਹ ਚੋਣਾਂ ਵੀ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਇਹ ਚੋਣਾਂ ਰਾਜਨੀਤੀ ਦੀ ਪੜ੍ਹਾਈ ਦਾ ਆਰੰਭ ਹਨ ਇਨਾਂ ਚੋਣਾਂ ਰਾਹੀਂ ਉਮੀਦਵਾਰ ਦੂਜੀਆਂ ਚੋਣਾਂ ਵਿੱਚ ਭਾਗ ਲੈ ਸਕਦਾ ਹੈ। ਸਮੁੱਚੇ ਰਾਜਨੀਤਕ ਢਾਂਚੇ ਦਾ ਆਧਾਨ ਹਨ ਇਹ ਪੇਂਡੂ ਚੋਣਾਂ। ਇਨਾਂ ਚੋਣਾਂ ਵਿੱਚ ਖੜਨ ਵਾਲੇ ਉਮੀਦਵਾਰ ਪਿੰਡਾਂ ਦੇ ਲੋਕਾਂ ਦੇ ਜਾਣਕਾਰ ਹੀ ਹੁੰਦੇ ਹਨ ਅਤੇ ਇਹ ਚੋਣਾਂ ਲੋਕਲ ਮੁੱਦਿਆਂ ਛੱਪੜਾਂ, ਗਲੀਆਂ ਨਾਲੀਆਂ, ਸੜਕਾਂ ਤੇ ਹੋਰ ਵਿਕਾਸ ਕੰਮਾਂ ਦੇ ਆਧਾਰ ’ਤੇ ਲੜੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਚੁਣਨ ਲਈ ਆਪੋ-ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।














