ਭਗਵੰਤ ਮਾਨ ਨੇ ਲੋਕ ਫਤਵਾ ਕਬੂਲਿਆ ਸਿਰ ਮੱਥੇ
(ਸੱਚ ਕਹੂੰ ਨਿਊਜ਼) ਸੰਗਰੂਰ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲੋਕ ਸਭਾ ਚੋਣਾਂ ’ਚ ਮਿਲੀ ਹਾਰ ’ਤੇ ਐਕਸ ’ਤੇ ਟਵਿਟ ਕੀਤਾ। ਉਨ੍ਹਾਂ ਲਿਖਿਆ ਕਿ ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ।ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ,ਆਬਾਦ ਰਹੋ ਜ਼ਿੰਦਾਬਾਦ ਰਹੋ..। ਦੱਸ ਦੇਈਏ ਕਿ ਸੂਬੇ ’ਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ 13 ਸੀਟਾਂ ’ਚੋਂ ਸਿਰਫ 3 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ।
ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ ..ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ..ਆਬਾਦ ਰਹੋ ਜ਼ਿੰਦਾਬਾਦ ਰਹੋ..
— Bhagwant Mann (@BhagwantMann) June 4, 2024
ਲੋਕ ਸਭਾ ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਦਰਜ ਕੀਤੀ ਜਿੱਤ
ਸੰਗਰੂਰ (ਸੱਚ ਕਹੂੰ ਨਿਊਜ਼)। ਦੇਸ਼ ਭਰ ਵਿੱਚ ਅੱਜ ਲੋਕ ਸਭਾ ਦੇ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦਾ ਹਾਲ ਜਾਨਣ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਦਰਜ਼ ਕੀਤੀ ਹੈ। ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੇ ਜਿੱਤ ਦਾ ਸਰਟੀਫਿਕੇਟ ਸੌਂਪਿਆ।