(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਸਹਿਕਾਰਤਾ ਵਿਭਾਗ ’ਚ 272 ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੀਆਂ ਕਾਨੂੰਨੀ ਅੜਚਣਾ ਨੂੰ ਦੂਰ ਕਰਕੇ ਹੀ ਨੌਕਰੀਆਂ ਦੇ ਰਹੇ ਹਾਂ। ਮੈਂ ਮੇਰੇ ਦਸਤਖ਼ਤਾਂ ਕਰਕੇ ਨੌਕਰੀ ’ਚ ਕੋਈ ਵੀ ਦੇਰੀ ਨਹੀਂ ਹੋਣ ਦਿੰਦਾ। ਨੌਕਰੀਆਂ ਦੇਣ ਦੇ ਮਾਮਲੇ ’ਚ ਅਸੀਂ ਪਹਿਲਾਂ ਹੀ 70 ਸਾਲ ਦੇਰੀ ਨਾਲ ਚੱਲ ਰਹੇ ਹਾ।
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ਤੇ ਫੁੱਟ ਓਵਰ ਬ੍ਰਿਜ ਦਾ ਨਿਰਮਾਣ ਆਰੰਭ ਹੋਣ ਦੀ ਤਿਆਰੀ ‘ਚ
ਨਿਯੁਕਤੀ ਪੱਤਰ ਦਿੱਤੇ ਗਏ ਹਨ। ਪੰਜਾਬ ਵਿੱਚ ਰਿਸ਼ਵਤ ਅਤੇ ਸਿਫ਼ਾਰਸ਼ਾਂ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਪੰਜਾਬ ਵਿੱਚ ਜਿਸ ਨੂੰ ਵੀ ਸਰਕਾਰੀ ਨੌਕਰੀ ਮਿਲੇਗੀ ਉਹ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਆਵੇਗਾ। ਪੰਜਾਬ ਵਿੱਚ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ 37000 ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਢੋਲ ਦੀ ਗੂੰਜ ‘ਤੇ ਪਿੰਡਾਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਪਿੰਡ ਦੀ ਕੁੜੀ ਪੁਲਿਸ ਵਿੱਚ ਇੰਸਪੈਕਟਰ ਬਣਦੀ ਹੈ ਤਾਂ ਲੱਡੂ ਵੰਡੇ ਜਾਂਦੇ ਹਨ। ਪਹਿਲਾਂ ਤਾਂ ਇਹ ਮਾਹੌਲ ਖਤਮ ਹੀ ਹੋ ਚੁੱਕਿਆ ਸੀ।