ਰਾਵਣ ਸੜਦਾ ਵੇਖਣ ਆਏ ਲੋਕ ਰੇਲ ਗੱਡੀ ਦੀ ਲਪੇਟ ‘ਚ ਆਏ, ਸੈਂਕੜੇ ਜ਼ਖਮੀ
ਜ਼ਖ਼ਮੀਆਂ ਦੀ ਸਹਾਇਤਾ ਲਈ ਪੁੱਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਲੋਕਾਂ ਨੂੰ ਤੜਫਦਿਆਂ ਛੱਡ ਚੁੱਪ-ਚਾਪ ਚਲੀ ਗਈ ਡਾ. ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ ਸਾਹਿਬ,ਰਾਜਨ ਮਾਨ/ਸੱਚ ਕਹੂੰ ਨਿਊਜ਼
ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੰਮ੍ਰਿਤਸਰ ਵਾਸੀਆਂ ਲਈ ਅੱਜ ਸ਼ਾਮ ਪਟਾਕਿਆਂ ਦੇ ਨਾਲ ਵੈਣ, ਚੀਕਾਂ ਤੇ ਕੁਰਲਾਹਟਾਂ ਲੈ ਕੇ ਆਇਆ ਰਾਵਣ ਦਾ ਪੁਤਲਾ ਸੜਦਾ ਵੇਖਣ ਆਏ ਲੋਕ ਨੇੜਿਓਂ ਲੰਘਦੀ ਰੇਲ ਗੱਡੀ ਦੀ ਚਪੇਟ ‘ਚ ਆ ਗਏ ਖਬਰ ਲਿਖੇ ਜਾਣ ਤੱਕ ਇਸ ਭਿਆਨਕ ਹਾਦਸੇ ‘ਚ 70 ਤੋਂ ਵੱਧ ਮੌਤਾਂ ਹੋ ਗਈਆਂ ਤੇ 100 ਤੋਂ ਵੱਧ ਜ਼ਖਮੀ ਹੋ ਗਏ
ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਮੈਦਾਨ ‘ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ ਪੰਡਾਲ ‘ਚ ਹਜ਼ਾਰਾਂ ਲੋਕ ਮੌਜੂਦ ਸਨ ਜਿਉਂ ਹੀ ਹਨ੍ਹੇਰਾ ਹੁੰਦਿਆਂ ਰਾਵਣ ਦੇ ਪੁਤਲੇ ਨੂੰ ਅੱਗ ਲੱਗੀ, ਤਾਂ ਬਹੁਤ ਸਾਰੇ ਲੋਕ ਪੰਡਾਲ ਦੇ ਨੇੜਿਓਂ ਲੰਘਦੀ ਰੇਲ ਪਟੜੀ ‘ਤੇ ਖੜ੍ਹੇ ਹੋ ਕੇ ਪੁਤਲੇ ਨੂੰ ਅੱਗ ਲੱਗਣ ਦਾ ਨਜ਼ਾਰਾ ਵੇਖ ਰਹੇ ਸਨ, ਇੰਨੇ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਤੇਜ਼ ਰਫ਼ਤਾਰ ਡੀਐਮਯੂ ਰੇਲ ਗੱਡੀ ਉਨ੍ਹਾਂ ‘ਤੇ ਆ ਚੜ੍ਹੀ ਪਟਾਕਿਆਂ ਦੀ ਅਵਾਜ਼ ਕਾਰਨ ਇਹ ਲੋਕ ਗੱਡੀ ਦੀ ਅਵਾਜ਼ ਨਾ ਸੁਣ ਸਕੇ
ਕੁਝ ਮਿੰਟਾਂ ਅੰਦਰ ਹੀ ਪਟੜੀ ‘ਤੇ ਲਾਸ਼ਾਂ ਦੇ ਢੇਰ ਲੱਗ ਗਏ ਤੇ ਅੰਗ ਕੱਟੇ ਸਰੀਰ ਪਟੜੀ ‘ਤੇ ਵੇਖੇ ਗਏ ਚਾਰੇ ਪਾਸੇ ਚੀਕਾਂ-ਕੁਰਲਾਹਟਾਂ ਛਿੜ ਪਈਆਂ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਰੋਹ ‘ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਵੀ ਮੌਜ਼ੂਦ ਸੀ ਪਰ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਉਹ ਇੱਥੋਂ ਚੁਪ-ਚਾਪ ਚਲੀ ਗਈ ਲੋਕਾਂ ‘ਚ ਇਸ ਗੱਲ ਦਾ ਗੁੱਸਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਇਨਸਾਨੀਅਤ ਦਾ ਰਿਸ਼ਤਾ ਵੀ ਨਹੀਂ ਨਿਭਾਇਆ ਡਾ. ਸਿੱਧੂ ਅੰਮ੍ਰਿਤਸਰ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਲੋਕਾਂ ਨੇ ਕਿਹਾ ਕਿ ਡਾ. ਸਿੱਧੂ ਨੂੰ ਜ਼ਖਮੀਆਂ ਦੀ ਸਹਾਇਤਾ ਕਰਨੀ ਚਾਹੀਦੀ ਸੀ
ਓਧਰ ਲੋਕ ਜ਼ਿਲ੍ਹਾ ਪ੍ਰਸ਼ਾਸਨ ਤੇ ਰੇਲਵੇ ਨੂੰ ਵੀ ਜ਼ਿੰਮੇਵਾਰ ਕਰਾਰ ਦੇ ਰਹੇ ਹਨ ਇਸ ਘਟਨਾ ਨਾਲ ਪੰਜਾਬ ਸਮੇਤ ਦੇਸ਼-ਵਿਦੇਸ਼ ‘ਚ ਸੋਗ ਦੀ ਲਹਿਰ ਛਾ ਗਈ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਸਬੰਧੀ ਦੁੱਖ ਪ੍ਰਗਟਾਇਆ ਹੈ ਉਨ੍ਹਾਂ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਜ਼ਖਮੀਆਂ ਦੇ ਇਲਾਜ ਲਈ ਖੁੱਲ੍ਹਾ ਰੱਖਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਚਿਤ ਕਦਮ ਚੁੱਕਣ ਲਈ ਕਿਹਾ ਹੈ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਨਾਲ ਹੀ ਜ਼ਖਮੀਆਂ ਦੇ ਮੁਫ਼ਤ ਇਲਾਜ ਦਾ ਵੀ ਐਲਾਨ ਕੀਤਾ ਹੈ
ਓਧਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਜ਼ਖਮੀਆਂ ਦੀ ਸਹਾਇਤਾ ਲਈ ਘਟਨਾ ਸਥਾਨ ‘ਤੇ ਪਹੁੰਚ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।