ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਉਸ ਨੂੰ ਯਾਦ ਕਰਦੇ ਹਨ, ਉਹ ਮਾਲਕ, ਉਹ ਦਾਤਾ, ਉਹ ਰਹਿਬਰ, ਇਨਸਾਨ ਦਾ ਹਰ ਕਾਜ ਸੰਵਾਰ ਦਿੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਇਨਸਾਨ ਨੂੰ ਅੰਦਰੋਂ-ਬਾਹਰੋਂ ਸਾਰੀਆਂ ਖੁਸ਼ੀਆਂ ਦਿੰਦਾ ਹੈ, ਜੋ ਇਨਸਾਨ ਲਈ ਨਿਸ਼ਚਿਤ ਹਨ ਪਰ ਇਨਸਾਨ ਸਿਮਰਨ ਕਰੇ, ਮਿਹਨਤ ਕਰੇ, ਜੋ ਕਰਮਾਂ ’ਚ ਨਹੀਂ ਹੁੰਦਾ, ਉਹ ਵੀ ਮਾਲਕ ਬਖਸ਼ ਦਿੰਦਾ ਹੈ ਇਸ ਲਈ ਉਸ ਦਾ ਸਿਮਰਨ ਕਰੋ, ਸੇਵਾ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਬਣ ਸਕੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਭਾਗਾਂ ਵਾਲੇ, ਜਿਨ੍ਹਾਂ ਦੇ ਚੰਗੇ ਕਰਮ ਹਨ, ਉਹ ਮਾਲਕ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਹੋਰ ਚੰਗੇ ਕਰਮ ਬਣ ਜਾਂਦੇ ਹਨ ਕਈ ਵਾਰ ਆਦਮੀ ਦੇ ਦਿਮਾਗ ’ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਮੈਂ ਭਾਗਹੀਣ ਹਾਂ, ਅਨਲੱਕੀ ਹਾਂ ਅਜਿਹੇ ਲੋਕ ਕਹਿੰਦੇ ਹਨ ਕਿ ਮੈਂ ਸੋਨੇ ਨੂੰ ਵੀ ਹੱਥ ਲਾਵਾਂਗਾ ਤਾਂ ਉਹ ਵੀ ਸੁਆਹ ਬਣ ਜਾਂਦਾ ਹੈ ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਸਖ਼ਤ ਮਿਹਨਤ ਕਰੋ ਪਰਮਾਤਮਾ ਦਾ ਨਾਮ ਤੁਹਾਨੂੰ ਅਨਲੱਕੀ ਤੋਂ ਲੱਕੀ ਬਣਾਵੇਗਾ ਅਤੇ ਜੋ ਮਿਹਨਤ ਕਰੋਗੇ, ਉਨ੍ਹਾਂ ’ਚ ਬਰਕਤ ਪਾਵੇਗਾ ਅਤੇ ਤੁਸੀਂ ਦੁਨੀਆ ਦੇ ਹਰ ਚੰਗੇ ਖੇਤਰ ’ਚ ਸਫ਼ਲਤਾ ਦੀਆਂ ਪੌੜੀਆ ਚੜ੍ਹਦੇ ਜਾਵੋਗੇ।
ਇਸ ਲਈ ਸਿਮਰਨ, ਭਗਤੀ ਅਜਿਹਾ ਤਰੀਕਾ ਹੈ, ਜੋ ਅਨਲੱਕੀ ਤੋਂ ਲੱਕੀ ਬਣਾ ਦਿੰਦਾ ਹੈ, ਜੋ ਵਿਗੜੇ ਹੋਏ ਕੰਮ ਸਵਾਰ ਦਿੰਦਾ ਹੈ, ਰੁੱਸੀ ਹੋਈ ਕਿਸਮਤ ਨੂੰ ਮਨਾ ਦਿੰਦਾ ਹੈ ਬਸ ਤੁਰਦੇ-ਫਿਰਦੇ, ਬੈਠ ਕੇ, ਲੇਟ ਕੇ, ਸਰੀਰਿਕ ਅਵਸਥਾ ਕੋਈ ਵੀ ਹੋਵੇ ਤੁਸੀਂ ਜੀਭ ਨਾਲ, ਖ਼ਿਆਲਾਂ ਨਾਲ ਪਰਮਾਤਮਾ ਦਾ ਨਾਮ ਲੈਂਦੇ ਰਹੋ, ਪਰਮਾਤਮਾ ਦੀ ਭਗਤੀ ਕਰਦੇ ਰਹੋ, ਯਕੀਨਨ ਉਹ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੋਵੇਗੀ ਅਤੇ ਇਨਸਾਨ ਸੰਚਿਤ ਕਰਮਾਂ ਤੋਂ ਬਚ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।