ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News : ਰੈਸਟ ਹਾਊਸ ਫ਼ਰੀਦਕੋਟ ਵਿਖੇ ਹਰ ਰੋਜ ਸੈਰ/ਯੋਗਾ ਕਰਨ ਵਾਲੇ ਫ਼ਰੈਂਡਜ਼ ਕਲੱਬ ਫ਼ਰੀਦਕੋਟ ਵੱਲੋਂ ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਸੇਵਕ ਜਨਕਰਾਜ, ਵਿੱਕੀ, ਈਸ਼ਵਰ ਸਿੰਘ, ਪਵਨ ਕੁਮਾਰ, ਧਰਮਪਾਲ, ਅਸ਼ੀਸ਼ ਕੁਮਾਰ, ਸੱਤਪਾਲ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਨਿਰਮਲ ਸਿੰਘ ਨੂੰ ਰੈਸਟ ਹਾਊਸ ਦੇ ਅੰਦਰਲੇ ਹਿੱਸੇ ’ਚ ਸਫ਼ਾਈ ਕਰਨ ਤੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਨੇ ਫ਼ਰੈਂਡਜ਼ ਕਲੱਬ ਵੱਲੋਂ ਪੌਦਿਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ ਨੇ ਕਿਹਾ ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਈਏ ਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰੀਏ। ਇਸ ਮੌਕੇ ਫ਼ਰੈਂਡਜ਼ ਕਲੱਬ ਦੇ ਸਮੂਹ ਮੈਂਬਰਾਂ ਨੇ ਰੈਸਟ ਹਾਊਸ ਦੀ ਸਫ਼ਾਈ ਕਰਨ ਵਾਲੇ ਸਮੂਹ ਸੇਵਾਦਾਰਾਂ ਦੀ ਪ੍ਰੰਸ਼ਸ਼ਾ ਕੀਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ’ਚ ਹੋਰ ਸੁਹਿਦਰਤਾ ਨਾਲ ਸਫ਼ਾਈ ਕਾਰਜ ਕਰਕੇ ਰੈਸਟ ਨੂੰ ਹੋਰ ਖੂਬਸੂਰਤ ਬਣਾਉਣ ’ਚ ਯੋਗਦਾਨ ਦਿੰਦੇ ਰਹਿਣਗੇ।
Faridkot News
ਸ਼ਹਿਰ ਦੀ ਇਕਲੌਤੀ ਵਿਰਾਸਤੀ ਬਿਲਡਿੰਗ ਵਾਲੀ ਖੁੱਲ੍ਹੀ ਜਗਾ ਹੋਣ ਕਰਕੇ ਵੱਡੀ ਗਿਣਤੀ ’ਚ ਫ਼ਰੀਦਕੋਟ ਦੇ ਸ਼ਹਿਰ ਦੇ ਲੋਕ ਵੱਡੀ ਗਿਣਤੀ ’ਚ ਸ਼ਾਮ-ਸਵੇਰ ਇੱਥੇ ਆਉਂਦੇ ਹਨ। ਇਸ ਦੇ ਨਾਲ ਫ਼ਰੀਦਕੋਟ ’ਚ ਕਿਸੇ ਵੀ ਪ੍ਰੀਵਾਰ ’ਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸ ਤੇ ਥਾਂ ਤੇ ਜ਼ਰੂਰ ਲਿਆਂਦਾ ਜਾਂਦਾ ਹੈ। ਇਸ ਲਈ ਰੈਸਟ ਹਾਊਸ ਵਰਕਾਰਾਂ ਨੂੰ ਸਾਫ਼-ਸੁਥਰਾ ਰੱਖਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇੱਥੇ ਤਾਇਨਾਤ ਵਰਕਰ ਸਖ਼ਤ ਮਿਹਨਤ ਕਰਕੇ ਇਸ ਨੂੰ ਸਾਫ਼ ਰੱਖਦੇ ਹਨ। ਇਸ ਲਈ ਫ਼ਰੈਂਡਜ਼ ਕਲੱਬ ਨੇ ਪੌਦੇ ਦੇ ਕੇ ਸਮੂਹ ਵਰਕਰਾਂ ਦਾ ਸਨਮਾਨ ਕੀਤਾ।
Also Read : PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ
ਇਸ ਮੌਕੇ ਪੀਣ ਵਾਲੇ ਪਾਣੀ ਅਤੇ ਲਗਾਏ ਪੌਦਿਆਂ ਦੀ ਸਾਂਭ-ਸੰਭਾਲ ਕਰਨ ਵਾਸਤੇ ਇੱਕ ਨਲਕਾ ਵੀ ਫ਼ਰੈਂਡਜ਼ ਕਲੱਬ ਵੱਲੋਂ ਲਗਵਾਇਆ ਗਿਆ। ਇਸ ਮੌਕੇ ਕਲੱਬ ਦੇ ਗੁਰਚਰਨ ਸਿੰਘ ਗਿੱਲ, ਗੁਲਸ਼ਨ ਖੰਨਾ, ਪ੍ਰੇਮ ਕਟਾਰੀਆ, ਸੰਜੀਵ ਕੁਮਾਰ ਟਿੰਕੂ, ਰਾਕੇਸ਼ ਕੁਮਾਰ ਸੱਚਦੇਵਾ, ਰਾਕੇਸ਼ ਕੁਮਾਰ ਮੌਂਗਾ, ਵਿਜੈ ਜੈਨ, ਸੁਧੀਰ ਛਾਬੜਾ, ਸੁਰਜੀਤ ਪਾਲ ਧਵਨ, ਕੀਮਤੀ ਖੰਨਾ, ਸੰਜੀਵ ਬੰਟੀ ਖੁਰਾਣਾ, ਯਸ਼ਪਾਲ ਚਾਵਲਾ, ਠੇਕੇਦਾਰ ਹੈਪੀ, ਸੁਭਾਸ਼ ਕੁਮਾਰ ਜੇ.ਈ, ਡਾ.ਸੰਜੀਵ ਕੁਮਾਰ,ਸਵਰਨ ਸਿੰਘ ਭੋਲਾ, ਹੈਂਡਬਾਲ ਕੋਚ ਚਰਨਜੀਵ ਮਾਈਕਲ ਨੇ ਮਿਲ ਕੇ ਸਨਮਾਨ ਕੀਤਾ।