Cleaning Workers Protest: ਸਫਾਈ ਮਜ਼ਦੂਰ ਤੇ ਮੁਲਾਜ਼ਮ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

Cleaning Workers Protest

Cleaning Workers Protest: (ਅਨਿਲ ਲੁਟਾਵਾ) ਅਮਲੋਹ। ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਫਾਈ ਮਜ਼ਦੂਰ ਤੇ ਮੁਲਾਜ਼ਮ ਯੂਨੀਅਨ ਅਮਲੋਹ ਦੇ ਪ੍ਰਧਾਨ ਪਰਮਜੀਤ ਮੇਟ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵਾਰ-ਵਾਰ ਮੰਗਾਂ ਨੂੰ ਮਨਾਉਣ ਦਾ ਵਾਅਦਾ ਕਰ ਕੇ ਮੁਕਰਨ ਵਾਲੀ ਪੰਜਾਬ ਦੀ ਮੌਜੂਦਾ ਸਰਾਕਰ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਨਗਰ ਕੌਂਸਲ ਦਫਤਰ ਦੇ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ।

ਇਹ ਵੀ ਪੜ੍ਹੋ: Punjab School: ਸਿੱਖਿਆ ਵਿਭਾਗ ਨੇ ਬਦਲਿਆ 233 ਸਕੂਲਾਂ ਦਾ ਨਾਂਅ, ‘ਪੀਐੱਮ ਸ਼੍ਰੀ’ ਰੱਖਿਆ ਗਿਆ ਸਕੂਲਾਂ ਦਾ ਨਾਂਅ

ਇਸ ਤੋਂ ਬਾਅਦ ਔਰਤਾਂ ਸਮੇਤ ਮੁਲਾਜ਼ਮਾਂ ਨੇ ਨਗਰ ਕੌਂਸਲ ਦਫਤਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਚੁੱਕ ਕੇ ਮੇਨ ਬਾਜਾਰ ਥਾਣਾ ਚੌਕ ਵਿਖੇ ਅਰਥੀ ਫੂਕ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਇਸ ਸਮੇਂ ਯੂਨੀਅਨ ਦੇ ਪ੍ਰਧਾਨ ਪਰਮਜੀਤ ਮੇਟ ਨੇ ਪੰਜਾਬ ਸਰਕਾਰ ਅਤੇ ਅਮਲੋਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀਆਂ ਨਗਰ ਕੌਂਸਲਾਂ ਦੇ ਸੀਨੀਅਰ ਆਗੂਆਂ ਨੂੰ ਬੁਲਾ ਕੇ ਪਹਿਲ ਦੇ ਆਧਾਰ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ, ਜਿਨ੍ਹਾਂ ’ਚ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਕਰਨ, 2004 ਤੋਂ ਬੰਦ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਪੇ- ਕਮਿਸ਼ਨ ਦਾ ਬਣਦਾ ਬਕਾਇਆ ਜਲਦ ਦੇਣਾ ਆਦਿ ਤੋਂ ਇਲਾਵਾ ਬਾਕੀ ਬਣਦੇ ਹੱਕਾਂ ਸਬੰਧੀ ਜਲਦ ਨਿਪਟਾਰਾ ਨਾ ਕੀਤਾ ਤਾਂ 2021 ਦੀ ਤਰ੍ਹਾਂ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। Cleaning Workers Protest

ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਮੇਟ, ਦੀਪਕ ਕੁਮਾਰ, ਤੇਜ਼ ਪ੍ਰਕਾਸ, ਗੁਰਦੀਪ ਸਿੰਘ, ਸੁੱਖਚੈਨ ਸਿੰਘ, ਸ਼ੁਰਪ੍ਰੀਤ ਸਿੰਘ, ਗੁਰਦਰਸ਼ਨ ਸਿੰਘ ਕਰਮਜੀਤ ਸਿੰਘ, ਵੇਦ ਪ੍ਰਕਾਸ਼, ਕੇਵਲ ਸਿੰਘ, ਹਰਕੀਰਤ ਸਿੰਘ, ਈਸ਼ ਕੁਮਾਰ, ਭੁਪਿੰਦਰ, ਦਵਿੰਦਰ ਸਿੰਘ, ਚੇਤਨਾ, ਮਨਪ੍ਰੀਤ ਕੌਰ, ਬਬਲੀ, ਮੀਨੂੰ ਆਦਿ ਮੌਜੂਦ ਸਨ।