ਸਾਰੇ ਸਕੂਲਾਂ ਨੂੰ ਆਦੇਸ਼ ਜਾਰੀ
ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕੀਤਾ ਐਲਾਨ
ਬੱਚਿਆਂ ਦੇ ਸਕੂਲ ਆਉਣ ਲਈ ਜ਼ਰੂਰੀ ਹੋਵੇਗੀ ਆਪਣੇ ਮਾਪਿਆਂ ਦੀ ਇਜ਼ਾਜਤ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਹਰਿਆਣਾ ’ਚ ਪਹਿਲੀ ਤੋਂ ਤੀਜੀ ਜਮਾਤ ਤੱਕ ਲਈ ਸਕੂਲ ਹੁਣ 20 ਸੰਤਬਰ ਤੋਂ ਖੋਲ੍ਹੇ ਜਾਣਗੇ ਇਸ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਇਸ ਦੀ ਜਾਣਕਾਰੀ ਦਿੱਤੀ ਇਸ ਦੌਰਾਨ ਸਾਰੇ ਸਰਕਾਰ ਤੇ ਨਿੱਜੀ ਸਕੂਲਾਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਬੱਚਿਆਂ ਨੂੰ ਸਕੂਲ ਆਉਣ ਲਈ ਆਪਣੇ ਮਾਪਿਆਂ ਦੀ ਇਜ਼ਾਜਤ ਜ਼ਰੂਰੀ ਹੋਵੇਗੀ ਹਾਲਾਂਕਿ ਇਸ ਦੌਰਾਨ ਪਹਿਲਾਂ ਵਾਂਗ ਆਨਲਾਈਨ ਜਮਾਤਾਂ ਵੀ ਜਾਰੀ ਰਹਿਣਗੀਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ 70 ਫੀਸਦੀ ਅਧਿਆਪਕਾਂ ਦਾ ਵੈਕਸੀਨੇਸ਼ਨ ਹੋ ਚੁੱਕਿਆ ਹੈ ਜਿਨ੍ਹਾਂ ਜਮਾਤਾਂ ਦੇ ਵਿਦਿਆਰਥੀ ਪਹਿਲਾਂ ਸਕੂਲ ਆ ਰਹੇ ਹਨ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਹਿਲੀ ਤੋਂ ਤੀਜੀ ਤੱਕ ਦੀਆਂ ਜਮਾਤਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸਿੱਖਿਆ ਮੰਤਰੀ ਨੇ ਅਪੀਲ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਤਾਂ ਬੱਚਿਆਂ ਦੀ ਆਨਲਾਈਨ ਜਮਾਤ ਵੀ ਲਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਵਿਭਾਗ ਨੇ ਇੱਕ ਅਕਤੂਬਰ ਤੋਂ ਪਹਿਲੀ ਤੋਂ ਤੀਜੀ ਜਮਾਤ ਦੇ ਲਈ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ