ਹਰਿਆਣਾ ’ਚ 20 ਸਤੰਬਰ ਤੋਂ ਲੱਗਣਗੀਆਂ ਪਹਿਲੀ ਤੋਂ ਤੀਜੀ ਤੱਕ ਦੀਆਂ ਜਮਾਤਾਂ

Haryana School Education Sachkahoon

ਸਾਰੇ ਸਕੂਲਾਂ ਨੂੰ ਆਦੇਸ਼ ਜਾਰੀ

ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕੀਤਾ ਐਲਾਨ

ਬੱਚਿਆਂ ਦੇ ਸਕੂਲ ਆਉਣ ਲਈ ਜ਼ਰੂਰੀ ਹੋਵੇਗੀ ਆਪਣੇ ਮਾਪਿਆਂ ਦੀ ਇਜ਼ਾਜਤ

ਸੱਚ ਕਹੂੰ ਨਿਊਜ਼, ਚੰਡੀਗੜ੍ਹ।  ਹਰਿਆਣਾ ’ਚ ਪਹਿਲੀ ਤੋਂ ਤੀਜੀ ਜਮਾਤ ਤੱਕ ਲਈ ਸਕੂਲ ਹੁਣ 20 ਸੰਤਬਰ ਤੋਂ ਖੋਲ੍ਹੇ ਜਾਣਗੇ ਇਸ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਇਸ ਦੀ ਜਾਣਕਾਰੀ ਦਿੱਤੀ ਇਸ ਦੌਰਾਨ ਸਾਰੇ ਸਰਕਾਰ ਤੇ ਨਿੱਜੀ ਸਕੂਲਾਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਬੱਚਿਆਂ ਨੂੰ ਸਕੂਲ ਆਉਣ ਲਈ ਆਪਣੇ ਮਾਪਿਆਂ ਦੀ ਇਜ਼ਾਜਤ ਜ਼ਰੂਰੀ ਹੋਵੇਗੀ ਹਾਲਾਂਕਿ ਇਸ ਦੌਰਾਨ ਪਹਿਲਾਂ ਵਾਂਗ ਆਨਲਾਈਨ ਜਮਾਤਾਂ ਵੀ ਜਾਰੀ ਰਹਿਣਗੀਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ 70 ਫੀਸਦੀ ਅਧਿਆਪਕਾਂ ਦਾ ਵੈਕਸੀਨੇਸ਼ਨ ਹੋ ਚੁੱਕਿਆ ਹੈ ਜਿਨ੍ਹਾਂ ਜਮਾਤਾਂ ਦੇ ਵਿਦਿਆਰਥੀ ਪਹਿਲਾਂ ਸਕੂਲ ਆ ਰਹੇ ਹਨ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਹਿਲੀ ਤੋਂ ਤੀਜੀ ਤੱਕ ਦੀਆਂ ਜਮਾਤਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸਿੱਖਿਆ ਮੰਤਰੀ ਨੇ ਅਪੀਲ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਤਾਂ ਬੱਚਿਆਂ ਦੀ ਆਨਲਾਈਨ ਜਮਾਤ ਵੀ ਲਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਵਿਭਾਗ ਨੇ ਇੱਕ ਅਕਤੂਬਰ ਤੋਂ ਪਹਿਲੀ ਤੋਂ ਤੀਜੀ ਜਮਾਤ ਦੇ ਲਈ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ