ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਸੰਗਰੂਰ ਜੇਲ੍ਹ ...

    ਸੰਗਰੂਰ ਜੇਲ੍ਹ ’ਚ ਕੈਦੀਆਂ ਦੀ ਖੂਨੀ ਝੜਪ, ਦੋ ਕੈਦੀਆਂ ਦੀ ਮੌਤ

    Sangrur Jail

    (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸ਼ੁਕਰਵਾਰ ਦੀ ਸ਼ਾਮ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਦੋ ਕੈਦੀ ਗਰੁੱਪਾਂ ਦੀ ਆਪਸ ਵਿੱਚ ਖੂਨੀ ਝੜਪ ਹੋਣ ਕਾਰਨ ਦੋ ਕੈਦੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦੇਰ ਸ਼ਾਮ ਜਿਲ੍ਹਾ ਜੇਲ ਸੰਗਰੂਰ ਵਿੱਚ ਦੋ ਕੈਦੀ ਗਰੁੱਪ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਉਲਝ ਪਏ ਅਤੇ ਹੌਲੀ ਹੌਲੀ ਉਹਨਾਂ ਦੀ ਲੜਾਈ ਹਿੰਸਕ ਰੂਪ ਧਾਰਨ ਕਰ ਗਈ। ਕਾਫੀ ਚਿਰ ਚੱਲੀ ਇਸ ਲੜਾਈ ਵਿੱਚ ਦੋ ਕੈਦੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ।

    ਇਹ ਵੀ ਪੜ੍ਹੋ: ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ

    ਫਿਲਹਾਲ ਇਸ ਮਾਮਲੇ ’ਤੇ ਕੋਈ ਵੀ ਅਧਿਕਾਰੀ ਕੁਝ ਦੱਸਣ ਲਈ ਤਿਆਰ ਨਹੀਂ ਕਿ ਕਿੰਨਾ ਕਾਰਨਾਂ ਕਰਕੇ ਜੇਲ੍ਹ ਵਿੱਚ ਕੈਦੀ ਆਪਸ ਵਿੱਚ ਭਿੜੇ ਹਨ। ਐਸਐਸਪੀ ਸੰਗਰੂਰ ਨੇ ਇਸ ਗੱਲ ਦੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਪੁਸ਼ਟੀ ਕੀਤੀ ਕਿ ਇਸ ਲੜਾਈ ਵਿੱਚ ਦੋ ਕੈਦੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਅਤੇ ਜੇਲ੍ਹ ਅਧਿਕਾਰੀ ਇਸ ਘਟਨਾ ਦੇ ਕਾਰਨਾਂ ਨੂੰ ਜਾਣਨ ਵਿਚ ਜੁਟੇ ਹਨ । ਪੁਲਿਸ ਦੀ ਜਾਂਚ ਕਿਸੇ ਵੀ ਹੱਦ ਬੰਨੇ ਨਹੀਂ ਲੱਗੀ। ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮਰਨ ਵਾਲੇ ਕੈਦੀਆਂ ਦੀ ਗਿਣਤੀ ਵਧ ਵੀ ਸਕਦੀ ਹੈ।

    LEAVE A REPLY

    Please enter your comment!
    Please enter your name here