ਮਾਨਸਾ (ਸੁਖਜੀਤ ਮਾਨ)। Mansa News: ਜ਼ਿਲ੍ਹਾ ਬਠਿੰਡਾ ਦੇ ਪਿੰਡ ਲੇਲੇਵਾਲਾ ਵਿਖੇ ਗੈਸ ਪਾਇਪ ਲਾਈਨ ਪਾਉਣ ਦੇ ਮਾਮਲੇ ’ਚ ਚੱਲ ਰਹੇ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ ’ਚ ਰੋਕਣ ਤੇ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ। ਟਕਰਾਅ ਦੌਰਾਨ ਤਿੰਨ ਐਸਐਚਓ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਵੇਰਵਿਆਂ ਮੁਤਾਬਕ ਪਿੰਡ ਲੇਲੇਵਾਲਾ ਵਿਖੇ ਗੈਸ ਪਾਇਪ ਲਾਇਨ ਪਾਉਣ ਨੂੰ ਲੈ ਕੇ ਪੈਦਾ ਹੋਏ ਰੱਫੜ ਕਰਕੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਕਾਫੀ ਟਕਰਾਅ ਹੋਇਆ।
ਇਹ ਖਬਰ ਵੀ ਪੜ੍ਹੋ : Long Hair Tips: ਵਾਲਾਂ ਨੂੰ ਲੰਬੇ ਤੇ ਮਜ਼ਬੂਤ ਕਰਨ ਲਈ ਕਰੋ ਕਰੀ ਪੱਤੇ ਦੀ ਵਰਤੋਂ, ਜਾਣੋ ਕਿਵੇਂ ਕਰਨੀ ਹੈ ਇਸ ਦੀ ਵਰਤੋਂ…
ਇਸ ਤੋਂ ਬਾਅਦ ਕਿਸਾਨਾਂ ਵੱਲੋਂ ਲੇਲੇਵਾਲਾ ਵਿਖੇ ਰੋਸ ਪ੍ਰਦਰਸ਼ਨ ਨੂੰ ਹੋਰ ਭਖਾਉਣ ਲਈ ਕਿਸਾਨਾਂ ਨੂੰ ਲੇਲੇਵਾਲਾ ਪਹੁੰਚਣ ਦਾ ਸੱਦਾ ਦਿੱਤਾ। ਇਸ ਸੱਦੇ ਤਹਿਤ ਜਦੋਂ ਕਿਸਾਨ ਪਿੰਡ ਲੇਲੇਵਾਲਾ ਵੱਲ ਆ ਰਹੇ ਸੀ ਤਾਂ ਰਾਹਾਂ ’ਚ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਕੋਸ਼ਿਸ਼ਾਂ ਤਹਿਤ ਬੁਢਲਾਡਾ, ਭੀਖੀ ਤੇ ਮਾਨਸਾ ਵਿਖੇ ਕਿਸਾਨਾਂ ਦਾ ਪੁਲਿਸ ਨਾਲ ਆਹਮੋ-ਸਾਹਮਣੇ ਟਕਰਾਅ ਹੋ ਗਿਆ। ਇਸ ਟਕਰਾਅ ਦੌਰਾਨ ਜਦੋਂ ਕਿਸਾਨ ਮੋਰਚੇ ਵਾਲੇ ਸਥਾਨ ਵੱਲ ਵਧਣ ਦੀ ਕੋਸ਼ਿਸ਼ ’ਚ ਲੱਗੇ ਹੋਏ ਸੀ। Mansa News
ਤਾਂ ਕਿਸਾਨਾਂ ਸਾਹਮਣੇ ਡਟੀ ਪੁਲਿਸ ’ਚੋਂ ਤਿੰਨ ਐਸਐਚਓ ਤੇ ਕਈ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੇ ਪਿੰਡ ਲੇਲੇਵਾਲਾ ਵਿਖੇ ਆਪਣੇ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਨ ਦੇ ਨਾਲ਼-ਨਾਲ਼ ਮੰਗ ਕੀਤੀ ਹੈ ਕਿ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ। ਕਿਸਾਨਾਂ ਦੀ ਰਿਹਾਈ ਵਾਲੀ ਮੰਗ ਤੇ ਗੈਸ ਪਾਇਪ ਲਾਈਨ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਹੋਰ ਵੀ ਭਰਾਤਰੀ ਜੱਥੇਬੰਦੀਆਂ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। Mansa News