ਕੇਂਦਰੀ ਜ਼ੇਲ੍ਹ ‘ਚ ਗੈਂਗਸਟਰ ਗੁੱਟ ਵਿਚਕਾਰ ਝੜਪ

(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ‘ਚ ਸ਼ਨੀਵਾਰ ਦੀ ਰਾਤ ਨੂੰ ਦੋ ਗੈਂਗਸਟਰ ਗੁੱਟਾਂ ਵਿਚਕਾਰ ਆਪਸੀ ਝੜਪ ਹੋ ਗਈ। ਇਸ ਦੌਰਾਨ ਇੱਕ ਗੈਂਗਸਟਰ ਦੇ ਸਿਰ ‘ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਾਰਡ ਨੰ 4 ਵਿੱਚ ਕੈਦੀਆਂ ਨੂੰ ਬੰਦ ਕਰ ਰਹੇ ਸੀ ਤਾਂ ਜ਼ੇਲ੍ਹ ਵਿੱਚ ਬੰਦ ਜਸਵੀਰ ਸਿੰਘ ਵਾਸੀ ਮੋਗਾ, ਮੰਗਲ ਸਿੰਘ ਵਾਸੀ ਪਿੰਡ ਚਪਾਤੀ ਤੇ ਜਗਰੂਪ ਸਿੰਘ ਵਾਸੀ ਚੱਕ ਰਮਾਣਾ ਜੋ  ਗੁਰਜੰਟ ਸਿੰਘ ਵਾਸੀ ਸਦੂਸ਼ਾਹ  ਨੂੰ ਲਲਕਾਰਦੇ ਹੋਏ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਤੇ ਬਾਹਰ ਪਏ।

ਬਰਤਨਾਂ ਨਾਲ ਉਸ ‘ਤੇ ਹਮਲਾ ਕਰਕੇ ਉਸਦੇ ਸਿਰ ‘ਤੇ ਸੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਦੱਸਿਆ ਕਿ ਜਦ ਉਹ ਉਕਤ ਕੈਦੀਆਂ ਤੋਂ ਗੁਰਜੰਟ ਸਿੰਘ ਨੂੰ ਛਡਾਉਣ ਲੱਗੇ ਤਾਂ ਉਹਨਾਂ ‘ਤੇ  ਵੀ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਮੁੱਖੀ ਫਿਰੋਜ਼ਪੁਰ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹੌਲਦਾਰ ਛਿੰਦਰਪਾਲ ਸਿੰਘ ਦੇ ਬਿਆਨਾਂ ‘ਤੇ ਜਸਵੀਰ ਸਿੰਘ, ਮੰਗਲ ਸਿੰਘ ਤੇ ਜਗਰੂਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ