Farmers Bathinda News: ਬਠਿੰਡਾ ’ਚ ਕਿਸਾਨ ਤੇ ਪੁਲਿਸ ਪ੍ਰਸ਼ਾਸ਼ਨ ’ਚ ਝਡ਼ਪ, ਕਈ ਕਿਸਾਨ ਜ਼ਖਮੀ

Farmers Bathinda News
Farmers Bathinda News: ਬਠਿੰਡਾ ’ਚ ਕਿਸਾਨ ਤੇ ਪੁਲਿਸ ਪ੍ਰਸ਼ਾਸ਼ਨ ’ਚ ਝਡ਼ਪ, ਕਈ ਕਿਸਾਨ ਜ਼ਖਮੀ

(ਸੱਚ ਕਹੂੰ ਨਿਊਜ਼) ਬਠਿੰਡਾ। ਭਾਰਤ ਮਾਲਾ ਪ੍ਰੋਜੈਕਟ ਤਹਿਤ ਬਠਿੰਡਾ ਦੇ ਪਿੰਡ ਦੁਨੇਵਾਲਾ ਵਿਖੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਅੱਜ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪਾਣੀ ਦੀਆਂ ਵਾਛਡ਼ਾਂ ਦੇ ਨਾਲ-ਨਾਲ ਹੂੰਝ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਦੌਰਾਨ ਕਈ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਸ ਹਸਤਪਾਲ ’ਚ ਇਲਾਜ ਲਈ ਲਿਆਂਦਾ ਗਿਆ ਹੈ। Farmers Bathinda News

Farmers Bathinda News
Farmers Bathinda News

ਇਹ ਵੀ ਪੜ੍ਹੋ: Cobra Snake: ਬੈਤੂਲ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਕੋਬਰਾ ਸੱਪ, ਰੈਸਕਿਊ ਕਰਕੇ ਇੰਜ ਬਚਾਇਆ

ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਆਖਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਦਾ ਪੂਰਾ ਪੈਸਾ ਨਹੀਂ ਦਿੱਤਾ। ਜਿਸ ਕਰਕੇ ਕਿਸਾਨਾਂ ਨੇ ਵਿਰੋਧ ਕੀਤਾ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨ ਤੇ ਸਰਕਾਰ ਦੌਰਾਨ ਇਸ ਮਸਲੇ ਨੂੰ ਲੈ ਕੇ ਸਮੌਝਤਾ ਹੋ ਚੁੱਕਿਆ ਹੈ।