ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Bharat Bhusha...

    Bharat Bhushan Ashu: ਜਿਮਨੀ ਚੋਣ: ਜਵਾਹਰ ਨਗਰ ’ਚ ਕਾਂਗਰਸੀ ਉਮੀਦਵਾਰ ਆਸ਼ੂ ਤੇ ਪੁਲਿਸ ’ਚ ਧੱਕਾ-ਮੁੱਕੀ

    Bharat Bhushan Ashu
    Bharat Bhushan Ashu: ਜਿਮਨੀ ਚੋਣ: ਜਵਾਹਰ ਨਗਰ ’ਚ ਕਾਂਗਰਸੀ ਉਮੀਦਵਾਰ ਆਸ਼ੂ ਤੇ ਪੁਲਿਸ ’ਚ ਧੱਕਾ-ਮੁੱਕੀ

    Bharat Bhushan Ashu: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਲੁਧਿਆਣਾ ਲਈ ਉੱਪ ਚੋਣ ਵਾਸਤੇ ਮੰਗਲਵਾਰ ਨੂੰ ਪ੍ਰਚਾਰ ਖ਼ਤਮ ਹੁੰਦਿਆਂ ਹੀ ਰਾਤ ਤੋਂ ਹੀ ਹਲਕਾ ਪੱਛਮੀ ’ਚ ਵੱਖ-ਵੱਖ ਥਾਵਾਂ ’ਤੇ ਟਕਰਾ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੇ ਵਿੱਚ ਕਈ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿੰਨਾਂ ਵਿੱਚ ਕੁੱਝ ਲੋਕਾਂ ਨੂੰ ਰਾਸ਼ਨ ਤੇ ਸੂਟ ਆਦਿ ਵੰਡਦੇ ਹੋਇਆਂ ਨੂੰ ਫ਼ੜਿਆ ਜਾ ਰਿਹਾ ਹੈ। ਵੀਡੀਓ ’ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਵੀ ਨਜ਼ਰ ਆ ਰਹੀ ਹੈ। ਵੱਖ- ਵੱਖ ਵੀਡੀਓ ਵਿੱਚ ਕਾਂਗਰਸੀਆਂ ਵੱਲੋਂ ਆਮ ਆਦਮੀ ਪਾਰਟੀ ’ਤੇ ਵੋਟਰਾਂ ਨੂੰ ਰਾਸ਼ਣ ਤੇ ਸੂਟ ਵੰਡਣ ਦੇ ਦੋਸ਼ ਲਗਾਏ ਜਾ ਰਹੇ ਹਨ।

    ਦੋਵੇਂ ਵੀਡੀਓਜ਼ ਵਿੱਚੋਂ ਇੱਕ ਮੰਗਲਵਾਰ ਰਾਤ ਦੀ ਅਤੇ ਦੂਜੀ ਬੁੱਧਵਾਰ ਦੁਪਿਹਰ ਕੁ ਵੇਲੇ ਦੀ ਹੈ। ਜਿੰਨ੍ਹਾਂ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਦੋਵੇਂ ਹੀ ਵੀਡੀਓਜ਼ ਜਵਾਹਰ ਨਗਰ ਕੈਂਪ ਦੀਆਂ ਹਨ। ਜਿੰਨ੍ਹਾਂ ਵਿੱਚੋਂ ਇੱਕ ਮੰਗਲਵਾਰ ਰਾਤ ਦੀ ਹੈ, ਜਿਸ ਵਿੱਚ ਕਾਂਗਰਸੀ ਉਮੀਦਵਾਰ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੱਲੋਂ ਇੱਕ ਮਹਿਲਾ ਨੂੰ ਇੱਕ ਲਿਫ਼ਾਫੇ ਸਮੇਤ ਫੜਿਆ ਜਾਂਦਾ ਹੈ। ਵੀਡੀਓ ਵਿੱਚ ਮਮਤਾ ਆਸ਼ੂ ਦੇ ਪਹੁੰਚਣ ’ਤੇ ਮਹਿਲਾ ਲਿਫ਼ਾਫਾ ਛੱਡ ਕੇ ਮੂੰਹ ਛੁਪਾਉਂਦੀ ਹੋਈ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਲਿਫ਼ਾਫੇ ਵਿੱਚ ਕੁੱਝ ਰਾਸ਼ਣ ਤੇ ਇੱਕ ਸੂਟ ਨਿੱਕਲਿਆ।

    Bharat Bhushan Ashu

    ਜਿਸ ’ਤੇ ਮਮਤਾ ਆਸ਼ੂ ਨੇ ਸਬੰਧਿਤ ਮਹਿਲਾ ਨੂੰ ਉਸਦਾ ਨਾਂਅ-ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਭੱਜ ਨਿੱਕਲੀ। ਇਸੇ ਤਰ੍ਹਾਂ ਦਾ ਹੀ ਦੂਜਾ ਮਾਮਲਾ ਵੀ ਜਵਾਹਰ ਨਗਰ ਕੈਪ ਦਾ ਹੈ। ਇੱਥੇ ਵੀ ਕਾਂਗਰਸੀਆਂ ਦੁਆਰਾ ਆਮ ਆਦਮੀ ਪਾਰਟੀ ’ਤੇ ਵੋਟਰਾਂ ਨੂੰ ਭਰਮਾਉਣ ਲਈ ਸਮਾਨ ਵੰਡਣ ਦੇ ਦੋਸ਼ ਲਾਏ ਜਾ ਰਹੇ ਸਨ। ਮੌਕੇ ’ਤੇ ਪਹੁੰਚੇ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਵਰਕਰ ਨੇ ਇੱਕ ਲੜਕੇ ਨੂੰ ਸਕੂਟਰੀ ਸਮੇਤ ਫੜਿਆ ਜੋ ਰਾਸ਼ਨ ਤੇ ਸੂਟ ਵੰਡ ਰਿਹਾ ਸੀ।

    Read Also : By-Election: ਓਪੀਨੀਅਨ ਪੋਲ ਪ੍ਰਕਾਸ਼ਨ ਕਰਨ ’ਤੇ ਚਾਰ ਚੈਨਲਾਂ ਖਿਲਾਫ਼ ਮਾਮਲਾ ਦਰਜ਼

    ਸੂਚਿਤ ਕਰਨ ਦੇ ਬਾਵਜੂਦ ਪੁਲਿਸ ਦੋ ਘੰਟਿਆਂ ਬਾਅਦ ਘਟਨਾ ਸਥਾਨ ’ਤੇ ਪਹੁੰਚੀ। ਜਿੱਥੋਂ ਸਮਾਨ ਵੰਡਣ ਵਾਲਾ ਸਕੂਟਰੀ ਛੱਡ ਕੇ ਫਰਾਰ ਹੋ ਚੁੱਕਿਆ ਸੀ ਤੇ ਪੁਲਿਸ ਨੇ ਆਉਂਦਿਆਂ ਹੀ ਸਮਾਨ ਵੰਡਣ ਵਾਲੇ ਨੂੰ ਰੋਕਣ ਵਾਲੇ ਉਨ੍ਹਾਂ ਦੇ ਸਮੱਰਥਕ ਨੂੰ ਦਫ਼ਤਰ ਦੇ ਅੰਦਰੋਂ ਖਸੀਟਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਉਨ੍ਹਾਂ ਪੁਲਿਸ ਦੀ ਗ੍ਰਿਫ਼ਤ ’ਚੋਂ ਛੁਡਵਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗ ਕੰਮ ਕਰ ਰਹੀ ਹੈ ਜਿਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।

    ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਹੈਬੋਵਾਲ ਏਰੀਏ ਵਿੱਚ ਵੀ ਇੱਕ ਕਾਂਗਰਸੀ ਵਰਕਰ ’ਤੇ ਐਫਆਈਆਰ ਦਰਜ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਅਜਿਹੀਆਂ ਵਧੀਕੀਆਂ ਨੂੰ ਰੋਕਣ ਲਈ ਪੁਖ਼ਤਾ ਯਤਨ ਕਰਨੇ ਚਾਹੀਦੇ ਹਨ।