ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਪੰਜਾਬ ਸਿਟੀ ਪ੍ਰੈਸ ਕਲ...

    ਸਿਟੀ ਪ੍ਰੈਸ ਕਲੱਬ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

    Sunam News
    ਸਿਟੀ ਪ੍ਰੈਸ ਕਲੱਬ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

    ਸ਼ਹਿਰ ਦੇ ਵੱਖ-ਵੱਖ ਮੁੱਦਿਆਂ ’ਤੇ ਵੀ ਕੀਤੀ ਵਿਚਾਰ ਚਰਚਾ | Sunam News

    • ਅਹਿਮਦਾਬਾਦ ਜਹਾਜ਼ ਹਾਦਸੇ ’ਚ ਮਾਰੇ ਗਏ ਯਾਤਰੀਆਂ ਨੂੰ ਮੋਨ ਧਾਰਨ ਕਰਕੇ ਦਿੱਤੀ ਸ਼ਰਧਾਂਜਲੀ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਿਟੀ ਪ੍ਰੈਸ ਕਲੱਬ ਸੁਨਾਮ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਤਰੂਣ ਬਾਂਸਲ ਦੀ ਅਗਵਾਈ ਹੇਠ ਅਰਬਨ ਕਰੇਵ ਰੈਸਟੋਰੈਂਟ ਵਿਖੇ ਹੋਈ, ਜਿਸ ਦੌਰਾਨ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਤੇ ਐਸ ਐਚ ਓ ਪ੍ਰਤੀਕ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਹਾਜ਼ਰੀਨ ਵੱਲੋਂ ਪਿਛਲੇ ਦਿਨੀਂ ਅਹਿਮਦਾਬਾਦ ਜਹਾਜ਼ ਹਾਦਸੇ ’ਚ ਮਾਰੇ ਗਏ ਯਾਤਰੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਸਕੱਤਰ ਆਰ ਐਨ ਕਾਂਸਲ ਨੇ ਹਾਜ਼ਰੀਨ ਕਲੱਬ ਆਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਐੱਸਐੱਚਓ ਪ੍ਰਤੀਕ ਜਿੰਦਲ ਦਾ ਸਵਾਗਤ ਕੀਤਾ। Sunam News

    ਇਹ ਖਬਰ ਵੀ ਪੜ੍ਹੋ : Vigilance Bureau :ਵਿਜੀਲੈਂਸ ਬਿਊਰੋ ਵੱਲੋਂ ਐਸਡੀਐਮ ਰਾਏਕੋਟ ਦਾ ਸਟੈਨੋ 24 ਲੱਖ ਰੁਪਏ ਦੀ ਨਗਦੀ ਸਮੇਤ ਕੀਤਾ ਕਾਬੂ

    ਕਲੱਬ ਦੀਆਂ ਪ੍ਰਾਪਤੀਆਂ ਤੋਂ ਜਾਣੂ ਵੀ ਕਰਵਾਇਆ। ਇਸ ਦੌਰਾਨ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਐੱਸਐੱਚਓ ਪ੍ਰਤੀਕ ਜਿੰਦਲ ਨੇ ਆਖਿਆ ਕਿ ਸਮਾਜ ’ਚ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਨੂੰ ਰੋਕਣ ਲਈ ਪ੍ਰੈਸ ਤੇ ਪਬਲਿਕ ਦਾ ਸਾਥ ਬਹੁਤ ਜ਼ਰੂਰੀ ਹੈ ਤੇ ਪੁਲਿਸ ਪ੍ਰਸ਼ਾਸਨ ਅਮਨ-ਪਸੰਦ ਸਮਾਜ ਦੀ ਸਮੱਸਿਆ ਦੇ ਹੱਲ ਲਈ ਹਰ ਸਮੇਂ ਤੱਤਪਰ ਹੈ। ਉਹਨਾਂ ਭਰੋਸਾ ਦਿਵਾਇਆ ਕਿ ਜੇਕਰ ਸ਼ਹਿਰ ਵਾਸੀਆਂ ਦੇ ਧਿਆਨ ’ਚ ਕੋਈ ਵਿਅਕਤੀ ਗ਼ਲਤ ਕੰਮ ਕਰਦਾ ਨਜ਼ਰ ਆਉਂਦਾ ਹੈ ਤਾਂ ਉਹ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਤੇ ਜਾਣਕਾਰੀ ਦੇਣ ਵਾਲੇ ਸ਼ਹਿਰੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਐੱਸਐੱਚਓ ਪ੍ਰਤੀਕ ਜਿੰਦਲ ਨੇ ਵੱਖ-ਵੱਖ ਇਲਾਕਿਆਂ ’ਚ ਆਪਣੇ ਪ੍ਰਸ਼ਾਸਨਿਕ ਤਜ਼ਰਬਿਆਂ ਨੂੰ ਸਾਂਝਾ ਕਰਦੇ ਹੋਏ ਵਿਸ਼ਵਾਸ਼ ਦਿਵਾਇਆ।

    ਕਿ ਪੁਲਿਸ ਪ੍ਰਸ਼ਾਸਨ ਇਲਾਕਾ ਨਿਵਾਸੀਆਂ ਨੂੰ ਹਮੇਸ਼ਾ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਮੇਂ ਕਲੱਬ ਸਰਪ੍ਰਸਤ ਅਤੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਸੰਦੋਹਾ ਅਤੇ ਆਰ ਐਨ ਕਾਂਸਲ ਨੇ ਪੱਤਰਕਾਰਿਤਾ ਦੇ ਖੇਤਰ ਵਿੱਚ ਆਉਂਦੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਇਸ ਮੌਕੇ ਰਾਕੇਸ਼ ਜੈਨ, ਅਸ਼ੋਕ ਸਿੰਗਲਾ, ਅਰੁਣ ਬਾਂਸਲ, ਕਰਮ ਥਿੰਦ, ਹਾਕਮ ਸਿੰਘ ਭੱਟੀ, ਸ਼ੈਲੀ ਬਾਂਸਲ, ਅੰਸ਼ੂ ਡੋਗਰਾ, ਮਨਪ੍ਰੀਤ ਨੀਲੋਵਾਲ, ਪਰਦੀਪ ਕੁਮਾਰ, ਵਿਕਰਮ ਸ਼ਰਮਾ, ਅਸ਼ੋਕ ਬਾਂਸਲ, ਮੰਗਤ ਮੋਨੂੰ, ਰਾਜਿੰਦਰ ਕੁਮਾਰ ਸ਼ਾਹ, ਰਾਜੇਸ਼ ਕੁਮਾਰ ਅਤੇ ਰਾਜੂ ਸਿੰਗਲਾ ਵੀ ਹਾਜ਼ਰ ਸਨ। Sunam News