ਡੇਂਗੂ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ਪਹਿਲੇ ਨੰਬਰ ‘ਤੇ
ਪਟਿਆਲਾ (ਸੱਚ ਕਹੂੰ ਨਿਊਜ) ਪੰਜਾਬ ‘ਚ ਡੇਂਗੂ ਦਾ ਮਾਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹਾਲੇ ਵੀ ਕਈ ਇਲਾਕਿਆਂ ‘ਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਕਈ ਸ਼ਹਿਰਾਂ ‘ਚ ਡੇਂਗੂ ਦੇ ਮਾਮਲਿਆਂ ਦੀ ਕਮੀ ਦੇਖੀ ਗਈ ਹੈ ਡੇਂਗੂ ਦੇ ਮਾਮਲਿਆਂ ‘ਚ 2017 ‘ਚ ਜਿੱਥੇ ਪੰਜਾਬ ‘ਚ ਮੋਹਾਲੀ ਸਭ ਪਹਿਲੇ ਨੰਬਰ ‘ਤੇ ਸੀ, ਤੇ ਹੁਣ ਇਸੇ ਸਾਲ 2018 ‘ਚ ਡੇਂਗੂ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਪਟਿਆਲਾ ਹੀ ਪਹਿਲੇ ਨੰਬਰ ‘ਤੇ ਆ ਗਿਆ ਹੈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਪਟਿਆਲਾ ਦੇ ਰਹਿਣ ਵਾਲੇ ਹਨ ਮੋਹਾਲੀ ਪਿਛਲੇ ਸਾਲ ਡੇਂਗੂ ਦੇ 2223 ਮਾਮਲਿਆਂ ਨਾਲ ਪੰਜਾਬ ਭਰ ‘ਚੋਂ ਪਹਿਲੇ ਨੰਬਰ ‘ਤੇ ਸੀ, ਜਦਕਿ 2018 ‘ਚ 954 ਮਾਮਲਿਆਂ ਨਾਲ ਤੀਜੇ ਨੰਬਰ ‘ਤੇ ਪਹੁੰਚ ਗਿਆ ਇਸੇ ਤਰ੍ਹਾਂ 2017 ‘ਚ ਪਟਿਆਲਾ ਡੇਂਗੂ ਦੇ 2141 ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਸੀ, ਉੱਥੇ ਹੀ 2018 ‘ਚ ਪਟਿਆਲਾ 2184 ਮਾਮਲਿਆਂ ਨਾਲ ਸੂਬੇ ਭਰ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।