ਨਾਗਰਿਕਤਾ ਕਾਨੂੰਨ ਸਤਾਏ ਹੋਏ ਘੱਟ ਗਿਣਤੀਆਂ ਲਈ : ਜੈਸ਼ੰਕਰ
ਸ੍ਰੀ ਜੈਸ਼ੰਕਰ ਦੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਹੋਈ ਮੁਲਾਕਾਤ
ਵਾਸ਼ਿੰਗਟਨ (ਏਜੰਸੀ)। ਭਾਰਤ ‘ਚ ਨਵੇਂ ਨਾਗਰਿਕਤਾ ਕਾਨੂੰਨ Citizenship ‘ਤੇ ਹੋ ਰਹੇ ਵਿਵਾਦ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬਿਆਨ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਕਾਨੂੰਨ ਕੁਝ ਦੇਸ਼ਾਂ ‘ਚ ਸਤਾਏ ਹੋਏ ਧਾਰਮਿਕ ਘੱਟ ਗਿਣਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਜੈਸ਼ੰਕਰ ਨੇ ਅਮਰੀਕਾ ‘ਚ ਦੂਜੀ 2+2 ਮੰਤਰੀ ਪੱਧਰੀ ਗੱਲਬਾਤ ‘ਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਬੈਠਕ ‘ਚ ਇਹ ਗੱਲ ਕਹੀ ਹੈ। ਸ੍ਰੀ ਪੋਂਪਿਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਧਾਰਮਿਕ ਰੂਪ ‘ਚ ਘੱਟ ਗਿਣਤੀਆਂ ਦੀ ਸੁਰੱÎਖਆ ਨੂੰ ਲੈ ਕੇ ਗੰਭੀਰ ਹੈ ਪਰ ਉਹ ਇਸ ਮਾਮਲੇ ‘ਚ ਭਾਰਤ ‘ਚ ਜਾਰੀ ਜ਼ੋਰਦਾਰ ਬਹਿਸ ਦਾ ਵੀ ਸਨਮਾਨ ਕਰਦਾ ਹੈ।
ਸ੍ਰੀ ਪੋਂਪਿਓ ਨੇ ਇਸ ਮੰਤਰੀ ਪੱਧਰੀ ਗੱਲਬਾਤ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਵਿਸ਼ਵ ਦੇ ਕਿਸੇ ਵੀ ਹਿੱਸੇ ‘ਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਦਾ ਸਮੱਰਥਨ ਕਰਨਗੇ। ਅਸੀਂ ਭਰਤੀ ਲੋਕਤੰਤਰ ਦਾ ਸਨਮਾਨ ਕਰਦੇ ਹਾਂ ਕਿ ਇਸ ਮਸਲੇ ‘ਤੇ ਉਨ੍ਹਾਂ ਦੇ ਇੱਥੇ ਜ਼ੋਰਦਾਰ ਬਹਿਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਪੋਂਪਿਓ ਅਤੇ ਰੱਖਿਆ ਮੰਤਰੀ ਮਾਰਕ ਏਸਪਰ ਨੇ ਬੁੱਧਵਾਰ ਨੂੰ ਡਾ. ਜੈਸ਼ੰਕਰ ਅਤੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਫ਼ੀ ਅਹਿਮ ਗੱਲਬਾਤ ਕੀਤੀ। ਸ੍ਰੀ ਪੋਂਪਿਓ ਨਾਲ ਮੀਡੀਆ ਬ੍ਰੀਫਿੰਗ ‘ਚ ਜਦੋਂ ਇਹ ਪੁੱਛਿਆ ਗਿਆ ਕਿ ਕਿਸੇ ਵੀ ਲੋਕਤੰਤਰ ‘ਚ ਧਰਮ ਨੂੰ ਨਾਗਰਿਕਤਾ ਦਾ ਪੈਮਾਨਾ ਤੈਅ ਕਰਨ ਨੂੰ ਉਹ ਕੀ ਸਹੀ ਮੰਨਦੇ ਹਨ ਤਾਂ ਇਸ ‘ਤੇ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਨਵਾਂ ਨਗਰਿਕਤਾ ਕਾਨੂੰਨ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ‘ਚ ਧਾਰਮਿਕ ਤੌਰ ‘ਤੇ ਸਤਾਏ ਗਏ ਘੱਟ ਗਿਣਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Citizenship