CAB | ਪ੍ਰਦਰਸ਼ਨਕਾਰੀ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ
- ਨਾਗਰਿਕਤਾ ਸੋਧ ਐਕਟ 2019 ਨੂੰ ਲੈ ਕੇ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ
- ਜਾਮੀਆ ਖੇਤਰ ਵਿਚ ਸੜਕਾਂ ‘ਤੇ ਉਤਰ ਆਏ
- ਉੱਤਰ ਪੂਰਬ, ਬੰਗਾਲ ਤੋਂ ਬਾਅਦ ਦਿੱਲੀ ‘ਚ ਉੱਠੀਆਂ ਲੱਗ ਦੀਆਂ ਲਪਟਾਂ
ਗੁਹਾਟੀ। ਨਾਗਰਿਕਤਾ ਸੋਧ ਐਕਟ 2019 ਨੂੰ ਲੈ ਕੇ ਉੱਤਰ ਪੂਰਬ, ਬੰਗਾਲ ਤੋਂ ਬਾਅਦ ਐਤਵਾਰ ਨੂੰ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਸਵੇਰ ਤੋਂ ਹੀ ਲੋਕ ਜਾਮੀਆ ਖੇਤਰ ਵਿਚ ਸੜਕਾਂ ‘ਤੇ ਉਤਰ ਆਏ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਨਿਊ ਫਰੈਂਡਜ਼ ਕਲੋਨੀ ਵਿਚ ਕਾਰਾਂ ਅਤੇ ਬੱਸਾਂ ਦੀ ਭੰਨ ਤੋੜ ਕੀਤੀ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਕੀਤਾ। ਜਾਮੀਆ ਯੂਨੀਵਰਸਿਟੀ ਨੇ ਪ੍ਰਦਰਸ਼ਨ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। CAB
- ਨਿਊ ਫਰੈਂਡਜ਼ ਕਲੋਨੀ ਵਿਚ ਕਾਰਾਂ ਅਤੇ ਬੱਸਾਂ ਦੀ ਭੰਨ ਤੋੜ
- ਪੁਲਿਸ ਨੇ ਕੀਤਾ ਲਾਠੀਚਾਰਜ
- ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਹੋਈ ਹਿੰਸਾ ਦੇ ਮੱਦੇਨਜ਼ਰ, ਦਿੱਲੀ ਮੈਟਰੋ ਆਵਾਜਾਈ ਬੰਦ
ਐਤਵਾਰ ਦੁਪਹਿਰ ਨੂੰ ਭੀੜ ਨੇ 3 ਡੀਟੀਸੀ ਬੱਸਾਂ ਨੂੰ ਅੱਗ ਲਾ ਦਿੱਤੀ। ਅੱਗ ਬੁਝਾਉਣ ਲਈ ਚਾਰ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਪਰ ਪ੍ਰਦਰਸ਼ਨਕਾਰੀਆਂ ਨੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਦੀ ਵੀ ਭੰਨਤੋੜ ਕੀਤੀ। ਇਸ ਘਟਨਾ ਵਿਚ ਇਕ ਫਾਇਰਮੈਨ ਜ਼ਖਮੀ ਹੋ ਗਿਆ। ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਹੋਈ ਹਿੰਸਾ ਦੇ ਮੱਦੇਨਜ਼ਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਸਟੇਸ਼ਨਾਂ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਮੈਟਰੋ ਇਨ੍ਹਾਂ ਸਾਰੇ ਸਟੇਸ਼ਨਾਂ ‘ਤੇ ਨਹੀਂ ਰੁਕੇਗੀ।
ਜਾਮੀਆ ਮੈਨੇਜਮੈਂਟ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ
- ਅਸੀਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ : ਪੀਆਰਓ ਅਹਿਮਦ ਅਜ਼ੀਮ
- ਯੂਨੀਵਰਸਿਟੀ ‘ਚ 5 ਜਨਵਰੀ ਤੱਕ ਛੁੱਟੀਆਂ ਹਨ
ਜਾਮੀਆ ਯੂਨੀਵਰਸਿਟੀ ਪ੍ਰਬੰਧਨ ਨੇ ਹਿੰਸਾ ਵਿੱਚ ਆਪਣੇ ਵਿਦਿਆਰਥੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੀਆਰਓ ਅਹਿਮਦ ਅਜ਼ੀਮ ਨੇ ਕਿਹਾ ਕਿ ਜਦੋਂ 13 ਦਸੰਬਰ ਨੂੰ ਵਿਰੋਧ ਭੜਕਿਆ, ਤਾਂ ਖਬਰ ਮਿਲੀ ਕਿ ਇਸ ਵਿਚ ਬਾਹਰਲੇ ਲੋਕ ਵੀ ਸ਼ਾਮਲ ਸਨ। ਉਸੇ ਦਿਨ, ਅਸੀਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ। ਯੂਨੀਵਰਸਿਟੀ ‘ਚ 5 ਜਨਵਰੀ ਤੱਕ ਛੁੱਟੀਆਂ ਹਨ। ਸਾਡੇ ਵਿਦਿਆਰਥੀ ਘਰ ਚਲੇ ਗਏ ਹਨ। ਬੱਚੇ ਅੱਜ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹਨ।
ਆਸਾਮ ‘ਚ ਵੀ ਲੱਗਾ ਕਈ ਥਾਵਾਂ ‘ਤੇ ਕਰਵਿਊ
ਆਸਾਮ ‘ਚ 16 ਦਸੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਐਡੀਸ਼ਨਲ ਚੀਫ ਸੈਕਟਰੀ (ਗ੍ਰਹਿ ਅਤੇ ਰਾਜਨੀਤਿਕ ਵਿਭਾਗ) ਸੰਜੈ ਕ੍ਰਿਸ਼ਣ ਨੇ ਦੱਸਿਆ ਹੈ ਕਿ ਸੂਬੇ ‘ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਇੰਟਰਨੈੱਟ ਸੇਵਾਵਾਂ ‘ਤੇ ਬੈਨ ਲਗਾਇਆ ਗਿਆ ਹੈ। ਅੱਜ ਭਾਵ ਸ਼ਨੀਵਾਰ ਵੀ ਪੂਰੀ ਤਰ੍ਹਾਂ ਆਸਾਮ ਦੇ ਕਈ ਇਲਾਕਿਆਂ ‘ਚ ਕਰਫਿਊ ਲੱਗਾ ਹੈ। ਕਰਫਿਊ ‘ਚ ਸਵੇਰਸਾਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਢਿੱਲ ਦਿੱਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।