CISF Bhakra Dam Security: CISF ਨੇ ਸੰਭਾਲੀ ਪੰਜਾਬ ਦੇ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ, ਪੜ੍ਹੋ ਪੂਰਾ ਅਪਡੇਟ

CISF Bhakra Dam Security
CISF Bhakra Dam Security: CISF ਨੇ ਸੰਭਾਲੀ ਪੰਜਾਬ ਦੇ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ, ਪੜ੍ਹੋ ਪੂਰਾ ਅਪਡੇਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। CISF Bhakra Dam Security: ਨੰਗਲ ’ਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਵੱਲੋਂ ਸੰਭਾਲੀ ਜਾਵੇਗੀ। ਮਈ ’ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਕੰਮ ਲਈ ਸੀਆਈਐਸਐਫ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ ਨੰਗਲ ਟਾਊਨਸ਼ਿਪ ’ਚ ਸੀਆਈਐਸਐਫ ਨੂੰ ਪ੍ਰਾਜੈਕਟ ’ਚ ਸ਼ਾਮਲ ਕਰਨ ਲਈ ਸਮਾਗਮ ਕਰਵਾਇਆ ਗਿਆ। ਭਾਖੜਾ ਡੈਮ ਸਤਲੁਜ ਦਰਿਆ ’ਤੇ ਸਥਿਤ ਹੈ ਤੇ ਟਿਹਰੀ ਡੈਮ ਤੋਂ ਬਾਅਦ 225.55 ਮੀਟਰ ਦੀ ਉਚਾਈ ਦੇ ਨਾਲ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ ਜਿਸ ਦੀ ਉਚਾਈ 261 ਮੀਟਰ ਹੈ। CISF Bhakra Dam Security

ਇਹ ਖਬਰ ਵੀ ਪੜ੍ਹੋ : Registration News Punjab: ਰਜਿਸਟਰੇਸ਼ਨ ਕਰਵਾਉਣ ਵਾਲਿਆਂ ਲਈ ਜ਼ਰੂਰੀ ਖਬਰ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਇਹ ਪਾਣੀ ਦੀ ਸਟੋਰੇਜ ਸਮਰੱਥਾ ਦੇ ਮਾਮਲੇ ’ਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ, ਪਹਿਲਾ ਮੱਧ ਪ੍ਰਦੇਸ਼ ’ਚ ਸਥਿਤ ਇੰਦਰਾ ਸਾਗਰ ਡੈਮ ਹੈ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ’ਚ ਪੰਜਾਬ ਵਿਧਾਨ ਸਭਾ ਨੇ ਜੁਲਾਈ ’ਚ ਭਾਖੜਾ-ਨੰਗਲ ਡੈਮ ਪ੍ਰੋਜੈਕਟ ’ਤੇ ਸੀਆਈਐਸਐਫ ਦੇ ਜਵਾਨਾਂ ਦੀ ਤਾਇਨਾਤੀ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਡੈਮ ਦੀ ਪਹਿਰੇਦਾਰੀ ਕੀਤੀ ਜਾ ਰਹੀ ਸੀ। ਇਸ ਕਦਮ ਦਾ ਉਦੇਸ਼ ਡੈਮ ਦੇ ਸੁਰੱਖਿਆ ਮਾਪਦੰਡਾਂ ਨੂੰ ਹੋਰ ਮਜ਼ਬੂਤ ​​ਕਰਨਾ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਯਕੀਨੀ ਬਣਾਉਣਾ ਦੱਸਿਆ ਜਾਂਦਾ ਹੈ। CISF Bhakra Dam Security