60 ਦੇ ਕਰੀਬ ਚਿੱਪ ਵਾਲੇ ਮੀਟਰ ਪੁੱਟ ਕੇ ਸੁਨਾਮ ਪੁੱਜੇ ਲੋਕ
- ਘਰਾਂ ਵਿੱਚ ਚਿੱਪ ਵਾਲੇ ਮੀਟਰ ਕਿਸੇ ਕੀਮਤ ’ਤੇ ਨਹੀਂ ਲੱਗਣ ਦੇਵਾਂਗੇ : ਜਥੇਬੰਦੀ ਆਗੂ
Chip Meter News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਥੇਬੰਦੀ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਚਿੱਪ ਵਾਲੇ ਮੀਟਰ ਪੁੱਟ ਕੇ ਸੁਨਾਮ ਦੇ ਬਿਜਲੀ ਘਰ ਵਿਖੇ ਪੁੱਜੇ, ਜਿੱਥੇ ਉਹਨਾਂ ਨੇ 60 ਦੇ ਕਰੀਬ ਬਿਜਲੀ ਵਾਲੇ ਚਿੱਪ ਵਾਲੇ ਮੀਟਰ ਰੱਖ ਕੇ ਪੰਜਾਬ ਸਰਕਾਰ, ਕਾਰਪੋਰੇਟ ਘਰਾਣਿਆਂ ਅਤੇ ਬਿਜਲੀ ਮਹਿਕਮੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਇਹ ਜੋ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਇਸ ਦੇ ਨਾਲ ਕਿਸਾਨੀ ਅਤੇ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਿੱਚ ਚਿੱਪ ਪਵੇਗੀ ਜਦੋਂ ਤੱਕ ਤੁਸੀਂ ਉਸ ਦੇ ਵਿੱਚ ਪੈਸੇ ਪਵਾ ਕੇ ਰੱਖੋਗੇ ਉਦੋਂ ਤੱਕ ਤੁਹਾਡੇ ਘਰ ਦੇ ਵਿੱਚ ਬਿਜਲੀ ਰਹੇਗੀ ਜਦੋਂ ਇਸ ਚਿੱਪ ਦੇ ਵਿੱਚੋਂ ਪੈਸੇ ਖਤਮ ਹੋ ਜਾਣਗੇ ਭਾਵੇਂ ਉਹ ਰਾਤ ਦੇ 12 ਹੀ ਕਿਉਂ ਨਾ ਵੱਜੇ ਹੋਣ ਤਾਂ ਉਸੇ ਸਮੇਂ ਬਿਜਲੀ ਬੰਦ ਹੋ ਜਾਵੇਗੀ ਅਤੇ ਜਦੋਂ ਤੱਕ ਤੁਸੀਂ ਚਿੱਪ ਦੇ ਵਿੱਚ ਪੈਸੇ ਨਹੀਂ ਪਵਾਉਂਦੇ ਉਦੋਂ ਤੱਕ ਬਿਜਲੀ ਨਹੀਂ ਚੱਲੇਗੀ ।
ਇਹ ਵੀ ਪੜ੍ਹੋ: Salman Khan: ਸਲਮਾਨ ਖਾਨ ਦੇ ਪਰਸਨਾਲਿਟੀ ਰਾਈਟਸ ਮਾਮਲੇ ’ਚ ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ, ਜਾਣੋ

ਉਹਨਾਂ ਕਿਹਾ ਕਿ ਅੱਜ ਅਸੀਂ 60 ਦੇ ਕਰੀਬ ਚਿੱਪ ਵਾਲੇ ਮੀਟਰ ਪਿੰਡ ਛਾਜਲੀ ਚੋਂ ਪੁੱਟ ਕੇ ਲੈ ਕੇ ਆਏ ਹਾਂ ਜੋ ਇੱਥੇ ਸੌਂਪ ਕੇ ਜਾਵਾਂਗੇ। ਉਹਨਾਂ ਕਿਹਾ ਕਿ ਅਸੀਂ ਚਿੱਪ ਵਾਲੇ ਮੀਟਰਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਵੀ ਘਰ ‘ਚ ਨਹੀਂ ਲੱਗਣ ਦੇਵਾਂਗੇ। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਦਾ ਜੰਮ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਘਰਾਂ ਦੇ ਵਿੱਚ ਲੱਗ ਜਾਂਦੇ ਹਨ ਤਾਂ ਇਸ ਦੇ ਨਾਲ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ। ਇਸ ਮੌਕੇ ਜਥੇਬੰਦੀ ਦੇ ਵੱਡੀ ਗਿਣਤੀ ਲੋਕਾਂ ਦੇ ਵੱਲੋਂ ਬਿਜਲੀ ਘਰ ਦੇ ਵਿੱਚ ਕਾਰਪੋਰੇਟ ਘਰਾਣਿਆਂ, ਬਿਜਲੀ ਮਹਿਕਮੇ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਅਤੇ ਮਰਦ ਮੌਜੂਦ ਸਨ। Chip Meter News














