ਚੀਨ ਦੇ ਇਰਾਦਿਆਂ ਨੂੰ ਸਮਝਣਾ ਪਵੇਗਾ

ਚੀਨ ਦੇ ਇਰਾਦਿਆਂ ਨੂੰ ਸਮਝਣਾ ਪਵੇਗਾ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਦੇਸ਼ ਦੀ ਸਮੁੰਦਰੀ ਫੌਜ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਦਾ ਜੋ ਸੰਕਲਪ ਲਿਆ ਸੀ ਉਹ ਪੂਰਾ ਹੋ ਗਿਆ ਹੈ ਅਮਰੀਕਾ ਦੀ ਆਫ਼ਿਸ ਆਫ਼ ਨੇਵਲ ਇੰਟੈਲੀਜੈਂਸ ਦੀ ਰਿਪੋਰਟ ’ਤੇ ਵਿਸ਼ਵਾਸ ਕਰੀਏ ਤਾਂ ਚੀਨ ਨੇ ਸਾਲ 2020 ਤੱਕ ਸਮੁੰਦਰ ’ਚ 360 ਤੋਂ ਜ਼ਿਆਦਾ ਜੰਗੀ ਬੇੜੀਆਂ ਦੀ ਤੈਨਾਤੀ ਕਰਕੇ ਸਭ ਤੋਂ ਵੱਡੀ ਸਮੁੰਦਰੀ ਤਾਕਤ ਦਾ ਰੁਤਬਾ ਹਾਸਲ ਕਰ ਲਿਆ ਹੈ ਸਾਊਥ ਚਾਇਨਾ ਸੀ ਅਤੇ ਈਸਟ ਚਾਇਨਾ ਸੀ ’ਚ ਅਮਰੀਕਾ ਦੇ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਆਫ਼ਿਸ ਆਫ਼ ਨੇਵਲ ਇੰਟੈਂਲੀਜੈਂਸ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਨੇ ਨਾ ਸਿਰਫ਼ ਅਮਰੀਕਾ ਸਗੋਂ ਕਈ ਹੋਰ ਦੇਸ਼ਾਂ ਦੀ ਨੀਂਦ ਉਡਾ ਦਿੱਤੀ ਹੇੈ ਸਾਲ 2025 ਤੱਕ ਚੀਨ 400 ਜੰਗੀ ਜਹਾਜ਼ ਬਣਾਉਣ ਦੇ ਟੀਚੇ ’ਤੇ ਅੱਗੇ ਵਧ ਰਿਹਾ ਹੈ

ਚੀਨ ਦੇ ਜੰਗੀ ਬੇੜਿਆਂ ਦੀ ਵਧਦੀ ਹੋਈ ਗਿਣਤੀ ਨੂੰ ਦੇਖ ਕੇ ਹੁਣ ਅਮਰੀਕਾ ਵੀ ਆਪਣੇ ਜੰਗੀ ਬੇੜਿਆਂ ਦੀ ਗਿਣਤੀ 297 ਤੋਂ ਵਧਾ ਕੇ 325 ਤੋਂ ਜਿਆਦਾ ਕਰਨ ਦੀ ਮੁਹਿੰਮ ’ਚ ਲੱਗ ਗਿਆ ਹੈ ਸਾਲ 2015 ’ਚ ਜਦੋਂ ਸ਼ੀ ਜਿਨਪਿੰਗ ਨੇ ਆਪਣੀ ਸਮੁੰਦਰੀ ਫੌਜ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਦਾ ਸੰਕਲਪ ਲਿਆ ਸੀ ਉਸ ਸਮੇਂ ਚੀਨੀ ਸਮੁੰਦਰੀ ਫੌਜ ਦੇ ਬੇੜੇ ’ਚ ਸਿਰਫ਼ 255 ਜੰਗੀ ਬੇੜੇ ਸਨ ਜੰਗੀ ਬੇੜੇ ਪਣਡੁੱਬੀਆਂ ਦੇ ਨਿਰਮਾਣ ’ਚ ਸ਼ੀ ਜਿਨਪਿੰਗ ਦੀ ਰੂਚੀ ਦਾ ਨਤੀਜਾ ਇਹ ਨਿੱਕਲਿਆ ਕਿ ਸਿਰਫ਼ ਪੰਜ ਸਾਲ ’ਚ ਹੀ ਚੀਨ ਅਮਰੀਕਾ ਨੂੰ ਝਕਾਨੀ ਦੇ ਕੇ ਅੱਗੇ ਨਿੱਕਲ ਗਿਆ ਉਸ ਦਾ ਰੱਖਿਆ ਬਜਟ ਵੀ ਪਿਛਲੇ ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ ਸਾਲ 2021 ਲਈ ਉਸ ਨੇ ਆਪਣੇ ਰੱਖਿਆ ਬਜਟ ਲਈ 209 ਅਰਬ ਡਾਲਰ ਦੀ ਤਜ਼ਵੀਜ ਕੀਤੀ ਹੈ, ਜੋ ਭਾਰਤ ਦੇ ਰੱਖਿਆ ਬਜਟ ਤੋਂ ਤਿੰੰਨ ਗੁਣਾ ਜ਼ਿਆਦਾ ਹੈ

ਏਨਾ ਹੀ ਨਹੀਂ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਹਥਿਆਬੰਦ ਫੌਜਾਂ ’ਚ ਭਰਤੀ ਲਈ ਦੇਸ਼ ਦੇ ਨੌਜਵਾਨਾਂ ਨੂੰ ਖਿੱਚਣ ਲਈ ਤਨਖਾਹ ’ਚ 40 ਫੀਸਦੀ ਦਾ ਵਾਧਾ ਕੀਤਾ ਹੈ ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਚੀਨ ਜਿਸ ਤੇਜ਼ੀ ਨਾਲ ਆਪਣੀ ਫੌਜ ਅਤੇ ਸਮੁੰਦਰੀ ਫੌਜ ਦੀ ਤਾਕਤ ਵਧਾਉਣ ’ਚ ਲੱਗਾ ਹੋਇਆ ਹੈ, ਉਸ ਦੀ ਵਜ੍ਹਾ ਕੀ ਹੈ? ਇਹ ਸਵਾਲ ਉਸ ਸਮੇਂ ਹੋਰ ਜ਼ਿਆਦਾ ਅਹਿਮ ਹੋ ਜਾਂਦਾ ਹੈ, ਜਦੋਂਕਿ ਕੋਰੋਨਾ ਸੰਕਟ ਦਰਮਿਆਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ’ਚ ਗਿਰਾਵਟ ਆਈ ਹੈ ਅਜਿਹੇ ’ਚ ਰੱਖਿਆ ਬਜਟ ’ਚ ਇਜਾਫ਼ਾ ਕਰਕੇ ਚੀਨ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?

ਬਿਨਾਂ ਸ਼ੱਕ ਚੀਨ ਦੀ ਵਧਦੀ ਫੌਜੀ ਤਾਕਤ ਉਨ੍ਹਾਂ ਦੇਸ਼ਾਂ ਲਈ ਖ਼ਤਰੇ ਦੀ ਘੰਟੀ ਹੈ, ਜਿਨ੍ਹਾਂ ਦਾ ਚੀਨ ਨਾਲ ਸਮੁੰਦਰੀ ਵਿਵਾਦ ਹੈ ਚੀਨ ਸਾਊਥ ਚਾਇਨਾ ਸੀ ਅਤੇ ਈਸਟ ਚਾਇਨਾ ਸੀ ਦੇ ਵੱਡੇ ਹਿੱਸੇ ’ਤੇ ਆਪਣਾ ਦਾਅਵਾ ਕਰਦਾ ਹੈ ਇਸ ਸਬੰਧੀ ਉਸ ਦਾ ਵੀਅਤਨਾਮ, ਤਾਇਵਾਨ, ਫਿਲਪਾਈਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਬ੍ਰੇਨੇਈ ਨਾਲ ਵਿਵਾਦ ਚੱਲ ਰਿਹਾ ਹੈ ਤਾਇਵਾਨ ਉਸ ਦੀ ਸੂਚੀ ’ਚ ਸਭ ਤੋਂ ਉੱਪਰ ਹੈ ਉਹ ਇਸ ਦੀਪ ਨੂੰ ਹਮੇਸ਼ਾ ਤੋਂ ਆਪਣਾ ਕਹਿੰਦਾ ਆਇਆ ਹੈ ਅਤੇ ਉਸ ’ਤੇ ਧੱਕੇ ਨਾਲ ਕਬਜੇ ਦੀ ਧਮਕੀ ਦੇ ਚੁੱਕਾ ਹੈ ਅਮਰੀਕਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਚੀਨ ਕਦੇ ਵੀ ਤਾਇਵਾਨ ’ਤੇ ਹਮਲਾ ਕਰ ਸਕਦਾ ਹੈ ਜਾਪਾਨ ਦੇ ਨਾਲ ਵੀ ਕੁਝ ਦੀਪਾਂ ਸਬੰਧੀ ਚੀਨ ਦਾ ਵਿਵਾਦ ਹੈ

ਉਹ ਜਪਾਨ ਦੇ ਕੰਟਰੋਲ ਵਾਲੇ ਸੇਂਕਾਕੁਸ ਦੀਪ ’ਤੇ ਦਾਅਵਾ ਕਰ ਰਿਹਾ ਹੈ ਇੰਡੋਪੈਸੀਫ਼ਿਕ ’ਚ ਵੀ ਚੀਨ ਦੀ ਸਰਗਰਮੀ ਵਧ ਰਹੀ ਹੈ ਇਡੋਪੈਸੀਫ਼ਿਕ ’ਚ ਉਸ ਨੂੰ ਕੰਟਰੋਲ ਕਰਨ ਲਈ ਕਵਾਡ (ਅਮਰੀਕਾ, ਜਪਾਨ, ਅਸਟਰੇਲੀਆ ਅਤੇ ਭਾਰਤ) ਲਗਾਤਾਰ ਹਮਲਾਵਰ ਰੁਖ ਅਪਣਾ ਰਹੇ ਹਨ ਅਗਲੇ ਕੁਝ ਦਿਨਾਂ ’ਚ ਕਵਾਡ ਦੀ ਸਿਖ਼ਰ ਬੈਠਕ ਵੀ ਹੋਣ ਵਾਲੀ ਹੈ ਇਸ ਬੈਠਕ ’ਚ ਸਾਰੇ ਦੇਸ਼ਾਂ ਦੇ ਰਾਸ਼ਟਰ ਮੁਖੀ ਹਾਜ਼ਰ ਰਹਿਣਗੇ ਅਤੇ ਚੀਨ ਦੇ ਪ੍ਰਭਾਵ ਖਿਲਾਫ਼ ਲੜਨ ਦੀ ਰਣਨੀਤੀ ’ਤੇ ਚਰਚਾ ਕਰਨਗੇ

ਅਜਿਹੇ ’ਚ ਚੀਨ ਆਪਣੀ ਵਧਦੀ ਹੋਈ ਫੌਜੀ ਸਮਰੱਥਾ ਦੀ ਵਰਤੋਂ ਕਈ ਮੋਰਚਿਆਂ ’ਤੇ ਕਰਨਾ ਚਾਹੁੰਦਾ ਹੈ ਪਹਿਲਾ, ਉਹ ਆਪਣੀ ਫੌਜੀ ਤਾਕਤ ਨੂੰ ਵਧਾ ਕੇ ਆਪਣੇ ਗੁਆਂਢੀ ਅਤੇ ਦੁਸ਼ਮਣ ਦੇਸ਼ਾਂ ’ਤੇ ਮਨੋਵਿਗਿਆਨਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜਾ, ਆਪਣੀ ਵਧਦੀ ਫੌਜ ਸਮਰੱਥਾ ਦੇ ਸਹਾਰੇ ਉਹ ਸਾਊਥ ਚਾਇਨਾ ਸੀ ਅਤੇ ਇੰਡੋ-ਪੈਸੀਫ਼ਿਕ ਖੇਤਰ ’ਚ ਅਮਰੀਕਾ ਦੇ ਪ੍ਰਭਾਵ ਨੂੰ ਸੀਮਤ ਕਰਨਾ ਚਾਹੁੰਦਾ ਹੈ ਤੀਜਾ, ਭਾਰਤ ਦੇ ਪੂਰਬੀ ਲੱਦਾਖ ਖੇਤਰ ’ਚ ਚੀਨੀ ਫੌਜ ਦੇ ਕਦਮ ਪਿੱਛੇ ਖਿੱਚਣ ਦੀ ਘਟਨਾ ਤੋਂ ਬਾਅਦ ਚੀਨ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਗੁਆਚੇ ਹੋਏ ਰੁਤਬੇ ਨੂੰ ਫ਼ਿਰ ਤੋਂ ਪ੍ਰਾਪਤ ਕਰਨਾ ਚਾਹੁੰਦਾ ਹੈ ਚੌਥਾ, ਅਮਰੀਕਾ ਹਮੇਸ਼ਾ ਚੀਨ ਨੂੰ ਲੌਂਗਟਰਮ ਖ਼ਤਰੇ ਦੇ ਤੌਰ ’ਤੇ ਦੇਖਦਾ ਹੈ

ਜੋ ਬਾਇਡੇਨ ਦੇ ਸੱਤਾ ’ਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਨੇ ਕਵਾਡ ’ਚ ਰੂਚੀ ਦਿਖਾਈ ਹੈ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ, ਚੀਨ ਪ੍ਰਤੀ ਅਮਰੀਕਾ ਦੇ ਰੁਖ ’ਚ ਕੋਈ ਬਹੁਤ ਵੱਡਾ ਬਦਲਾਅ ਫ਼ਿਲਹਾਲ ਦਿਖਾਈ ਨਹੀਂ ਦੇ ਰਿਹਾ ਹੈ, ਅਜਿਹੇ ’ਚ ਚੀਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਆਪਣੀ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕਰਕੇ ਅਮਰੀਕਾ ਨੂੰ ਕਾਊਂਟਰ ਕਰ ਸਕੇ ਸਾਲ 2027 ਚੀਨ ਆਪਣੀ ਫੌਜ ਦਾ ਸ਼ਤਾਬਦੀ ਸਾਲ ਮਨਾਉਣ ਜਾ ਰਿਹਾ ਹੈ ਪਿਛਲੇ ਸਾਲ ਹੀ ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਸੰਮੇਲਨ ’ਚ ਸਾਲ 2027 ਤੱਕ ਆਪਣੀਆਂ ਫੌਜਾਂ ਨੂੰ ਅਮਰੀਕਾ ਦੇ ਬਰਾਬਰ ਦੀ ਫੌਜ ਬਣਾਏ ਜਾਣ ਦਾ ਸੰਕਲਪ ਲਿਆ ਹੈ

ਹੁਣ ਚੀਨ ਜਿਸ ਤੇਜ਼ੀ ਨਾਲ ਆਪਣੀ ਫੌਜ ਦੇ ਆਧੁਨਿਕੀਕਰਨ ਅਤੇ ਮਜ਼ਬੂਤੀਕਰਨ ਦੇ ਇੱਕ ਸੂਤਰੀ ਪ੍ਰੋਗਰਾਮ ’ਤੇ ਅੱਗੇ ਵਧ ਰਿਹਾ ਹੈ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ, ਅਗਲੇ ਕੁਝ ਸਾਲਾਂ ’ਚ ਚੀਨ ਸਮੁੰਦਰੀ ਜੰਗੀ ਖੇਤਰ ਦੀ ਸਭ ਤੋਂ ਵੱਡੀ ਤਾਕਤ ਹੋਵੇਗਾ ਪਰ ਗੁਆਂਢੀ ਦੇਸ਼ਾਂ ਪ੍ਰਤੀ ਚੀਨੀ ਸ਼ਾਸਕਾਂ ਦਾ ਜੋ ਨਜ਼ਰੀਆ ਰਿਹਾ ਹੈ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਅਮਰੀਕੀ ਨੇਵੀ ਦੀ ਰਿਪੋਰਟ ਦੁਨੀਆ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ ਕਿਉਂਕਿ ਚੀਨ ਜਿਸ ਤਰੀਕੇ ਨਾਲ ਰੱਖਿਆ ਖੇਤਰ ’ਚ ਖਰਚ ਕਰ ਰਿਹਾ ਹੈ, ਉਸ ਦੀ ਵਿਸਥਾਰਵਾਦੀ ਨੀਤੀ ਆਉਣ ਵਾਲੇ ਸਮੇਂ ’ਚ ਵਿਸ਼ਵ ਨੂੰ ਕਿਸੇ ਵੱਡੇ ਸੰਘਰਸ਼ ਵੱਲ ਧੱਕ ਸਕਦੀ ਹੈ
ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.