ਹਵਾਈ ਖੇਤਰ ਇੱਕ ਦੋ ਸਾਲ ‘ਚ ਬਣ ਕੇ ਤਿਆਰ ਹੋਣ ਦੀ ਉਮੀਦ
ਬੀਜਿੰਗ, ਏਜੰਸੀ। ਚੀਨ ਦੀ ਯੋਜਨਾ ਹੈ ਕਿ ਉਹ ਨੇੜਲੇ ਭਵਿੱਖ ‘ਚ ਅੰਟਾਰਕਟਿਕਾ ‘ਚ ਆਪਣਾ ਪਹਿਲਾ ਹਵਾਈ ਖੇਤਰ ਬਣਾਏਗਾ। ਚੀਨ ਦੇ ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਦੈਨਿਕ ਸਮਾਚਾਰ ਪੱਤਰ ਕੇਜੀ ਿਰਿਬਾਓ ਨੇ ਆਗਿਆਤ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਪੁਤਨਿਕ ਇੰਟਰਨੈਸ਼ਨਲ ਅਨੁਸਾਰ ਇਹ ਹਵਾਈ ਖੇਤਰ ਇੱਕ ਦੋ ਸਾਲ ‘ਚ ਬਣ ਕੇ ਤਿਆਰ ਹੋਣ ਦੀ ਉਮੀਦ ਹੈ ਇਸ ਲਈ ਵਿਗਿਆਨਕ ਅਤੇ ਸੈਲਾਨੀ ਸਮੂਹਾਂ ਦੋਵਾਂ ਦੀ ਇਸ ‘ਚ ਨਿਵੇਸ਼ ਕਰਨਗੇ। ਚੀਨ ਦੇ ਸੋਧਕਰਤਾਵਾਂ ਨੇ ਇੱਕ ਅਜਿਹੇ ਸਥਾਨ ਦੀ ਚੋਣ ਕੀਤੀ ਹੈ ਜੋ ਹਮੇਸ਼ਾ ਬਰਫ ਨਾਲ ਢਕਿਆ ਰਹਿੰਦਾ ਹੈ ਅਤੇ ਬਹੁਤ ਹੀ ਘੱਟ ਗਤੀ ਨਾਲ ਘੁੰਮਦਾ ਹੈ। ਇਸ ਇਸ ਦੇ ਬਾਵਜੂਦ ਅੰਟਾਰਕਟਿਕਾ ‘ਚ ਹਵਾਈ ਖੇਤਰ ਦੇ ਨਿਰਮਾਣ ਦਾ ਕਾਰਜ ਸੌਖਾ ਨਹੀਂ ਹੈ ਅਤੇ ਇਸ ‘ਚ ਕੁਝ ਸਮਾਂ ਜ਼ਰੂਰ ਲੱਗੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














