ਚੀਨ ਨੇ ਇਹ ਵੀ ਕਿਹਾ ਕਿ 2 ਵੱਡੀਆਂ ਤਾਕਤਾਂ ਦਰਮਿਆਨ ਸੰਘਰਸ਼ ਹੋਵੇਗਾ ਖਤਰਨਾਕ
ਏਜੰਸੀ, ਵਾਸ਼ਿੰਗਟਨ
ਚੀਨ ਤੇ ਅਮਰੀਕਾ ਦਰਮਿਆਨ ਅੱਜ ਹੋਈ ਉੱਚ ਪੱਧਰੀ ਮੀਟਿੰਗ ‘ਚ ਚੀਨ ਨੇ ਅਮਰੀਕਾ ਨੂੰ ਸਿਰੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਦੱਖਣੀ ਚੀਨ ਸਾਗਰ ‘ਚ ਉਨ੍ਹਾਂ ਦੀਪਾਂ ਦੇ ਨੇੜੇ ਜੰਗੀ ਬੇੜੇ ਤੇ ਫੌਜੀ ਜਹਾਜ਼ ਭੇਜਣਾ ਬੰਦ ਕਰੇ, ਜਿਨ੍ਹਾਂ ਨੂੰ ਚੀਨ ਆਪਣਾ ਦੱਸਦਾ ਹੈ ਉੱਚ ਪੱਧਰ ‘ਤੇ ਹੋਈ ਇਸ ਮੀਟਿੰਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦਰਮਿਆਨ ਇਸ ਮਹੀਨੇ ਦੇ ਅੰਤ ‘ਚ ਹੋਣ ਵਾਲੀ ਮੁਲਾਕਾਤ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ
ਵਾਸ਼ਿੰਗਟਨ ‘ਚ ਦੋਵਾਂ ਦੇਸ਼ਾਂ ਦੇ ਸੀਨੀਅਰ ਡਿਪਲੋਮੈਂਟਾਂ ਤੇ ਫੌਜ ਮੁਖੀਆਂ ਦਰਮਿਆਨ ਮੀਟਿੰਗ ਹੋਈ ਚੀਨ ਦੇ ਇਤਰਾਜ ਦੇ ਬਾਵਜ਼ੂਦ ਅਮਰੀਕਾ ਨੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਕੌਮਾਂਤਰੀ ਕਾਨੂੰਨ ਇਜ਼ਾਜਤ ਦੇਣਗੇ ਉਹ ਜਹਾਜ਼ ਭੇਜਣਾ, ਪੋਤ ਭੇਜਣਾ ਤੇ ਉਨ੍ਹਾਂ ਸਥਾਨਾਂ ਤੱਕ ਆਪਣੀ ਪਹੁੰਚ ਜਾਰੀ ਰੱਖੇਗਾ ਸਤੰਬਰ ਮਹੀਨੇ ਦੇ ਆਖਰ ‘ਚ ਅਮਰੀਕਾ ਤੇ ਚੀਨ ਦੇ ਪੋਤ ਇੱਕ ਵਿਵਾਦਿਤ ਦੀਪ ਦੇ ਨੇੜੇ ਟਕਰਾਉਣ ਤੋਂ ਬਚੇ ਸਨ ਇਸ ਮੀਟਿੰਗ ‘ਚ ਡੂੰਘੇ ਮਤਭੇਦ ਦੇ ਬਾਵਜ਼ੂਦ ਦੋਵਾਂ ਪੱਖਾਂ ਦਰਮਿਆਨ ਤਨਾਅ ਘੱਟ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।