ਬੀਜਿੰਗ (ਏਜੰਸੀ)। ਚੀਨ ਵੀਰਵਾਰ ਨੂੰ ਤਿਆਨਗੋਂਗ ਪੁਲਾੜ ਸਟੇਸ਼ਨ ਲਈ ਤਿੰਨ ਮੈਂਬਰੀ ਚਾਲਕ ਦਲ ਦੇ ਨਾਲ ਸੇਨਜੂ-17 ਮਨੁੱਖ ਵਾਲੇ ਪੁਲਾੜ ਯਾਨ ਨੂੰ ਲਾਂਚ ਕਰੇਗਾ। ਚਾਈਨਾ ਮੈਨਡ ਸਪੇਸ ਏਜੰਸੀ ਦੇ ਡਿਪਟੀ ਡਾਇਰੈਕਟਰ ਲਿਨ ਜਿਕਿਯਾਂਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਲਿਨ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸੇਨਝੋ-17 ਮਨੁੱਖ ਵਾਲੇ ਪੁਲਾੜ ਯਾਨ ਨੂੰ 26 ਅਕਤੂਬਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:14 ਵਜੇ ਲਾਂਚ ਕੀਤਾ ਜਾਵੇਗਾ। (Space Station)
ਇਹ ਵੀ ਪੜ੍ਹੋ : ਸਰਦੀਆਂ ’ਚ ਜ਼ਰੂਰ ਪੀਓ ਇਹ 3 ਹਾਰਟ ਫ੍ਰੈਂਡਲੀ ਡ੍ਰਿੰਕ, ਨਾੜਾਂ ’ਚ ਜਮ੍ਹਾ ਕੋਲੈਸਟ੍ਰਾਲ ਹੋਵੇਗਾ ਖਤਮ
ਚਾਲਕ ਦਲ ’ਚ ਪੁਲਾੜ ਯਾਤਰੀ ਟੈਂਗ ਹੋਂਗਬੋ, ਟੈਂਗ ਸੇਂਗਜੀ ਅਤੇ ਜਿਆਂਗ ਜਿਨਲਿਨ ਸ਼ਾਮਲ ਹਨ। ਟੈਂਗ ਹੋਂਗਬੋ ਨੂੰ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਵਿਦੇਸ਼ੀ ਪੁਲਾੜ ਯਾਤਰੀਆਂ ਨੂੰ ਆਪਣੇ ਪੁਲਾੜ ਮਿਸ਼ਨਾਂ ’ਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ, ਖਾਸ ਤੌਰ ’ਤੇ ਉਨ੍ਹਾਂ ਦੇਸ਼ਾਂ ਤੋਂ ਜੋ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਲਾਂਚਿੰਗ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਗ ਮਾਰਚ-2ਐੱਫ ਕੈਰੀਅਰ ਰਾਕੇਟ ਨਾਲ ਹੋਵੇਗੀ। ਪੁਲਾੜ ਯਾਤਰੀਆਂ ਦੇ ਉੱਥੇ ਲਗਭਗ ਛੇ ਮਹੀਨੇ ਕੰਮ ਕਰਨ ਦੀ ਉਮੀਦ ਹੈ। (Space Station)