ਨੇਪਾਲ ’ਚ ਵਧ ਰਿਹਾ ਚੀਨ

China

ਚੀਨ ਨੇ ਨੇਪਾਲ ਨਾਲ 12 ਸਮਝੌਤੇ ਕੀਤੇ ਹਨ, ਜਿਸ ਵਿੱਚ ਬੁਨਿਆਦੀ ਢਾਂਚਾ ਸਿੱਖਿਆ, ਖੇਤੀ ਤੇ ਤਕਨੀਕ ’ਤੇ ਜ਼ੋਰ ਦਿੱਤਾ ਗਿਆ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਚੀਨ ਦੇ ਦੌਰੇ ’ਤੇ ਹਨ ਚੀਨ ਵੱਲੋਂ ਨੇਪਾਲ ਨੂੰ ਬੜੇ ਖੁੱਲ੍ਹੇ ਦਿਲ ਨਾਲ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸ ਘਟਨਾਚੱਕਰ ਨੂੰ ਜੀ-20 ਸੰਮੇਲਨ ਦੀ ਚਰਚਾ ਦੇ ਪਿਛੋਕੜ ’ਚ ’ਚ ਹੀ ਸਮਝਿਆ ਜਾ ਸਕਦਾ ਹੈ ਜੀ-20 ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਿੱਸਾ ਨਹੀਂ ਲਿਆ ਸੀ ਤੇ ਉਹਨਾਂ ਦੇ ਨੁਮਾਇੰਦੇ ਪ੍ਰਧਾਨ ਮੰਤਰੀ ਆਏ ਸਨ ਅਸਲ ’ਚ ਜੀ-20 ਸੰਮੇਲਨ ਨਾਲ ਭਾਰਤ ਦਾ ਕੱਦ ਵਧਿਆ ਹੈ ਕਿਉਂਕਿ ਭਾਰਤ ਸਾਂਝਾ ਐਲਾਨਨਾਮਾ ਜਾਰੀ ਕਰਵਾਉਣ ’ਚ ਕਾਮਯਾਬ ਰਿਹਾ ਇਸੇ ਤਰ੍ਹਾਂ ਜੀ-20 ਦੇ ਅੰਦਰ ਅਫਰੀਕਾ ਯੂਨੀਅਨ ਨੂੰ ਵੀ ਭਾਰਤ ਦੀ ਸਿਫਾਰਿਸ਼ ’ਤੇ ਸ਼ਾਮਲ ਕੀਤਾ ਗਿਆ। (China)

ਭਾਰਤ ਦੇ ਵਧਦੇ ਪ੍ਰਭਾਵ ਨੇ ਕਈ ਗੁਆਂਢੀ ਦੇਸ਼ਾਂ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ ਚੀਨ ਦੇ ਭਾਰਤ ਨਾਲ ਸਬੰਧ ਵੀ ਤਣਾਅਪੂਰਨ ਰਹਿ ਚੁੱਕੇ ਹਨ ਕਿਸੇ ਨਾ ਕਿਸੇ ਮੁੱਦੇ ਚੀਨ ਦਾ ਰਵੱਈਆ ਭਾਰਤ ਵਿਰੋਧੀ ਹੀ ਰਿਹਾ ਅਰੁਣਾਚਲ ’ਤੇ ਸਿੱਕਿਮ ’ਤੇ ਚੀਨ ਆਪਣਾ ਦਾਅਵਾ ਕਰਦਾ ਆ ਰਿਹਾ ਹੈ ਲੱਦਾਖ ’ਚ ਚੀਨੀ ਫੌਜ ਦੇ ਹਮਲੇ ਕਾਰਨ 20 ਭਾਰਤੀ ਜਵਾਨ ਸ਼ਹੀਦ ਵੀ ਹੋਏ ਕਮਾਂਡਰ ਪੱਧਰ ਦੀਆਂ ਕਈ ਮੀਟਿੰਗਾਂ ਦੇ ਬਾਵਜ਼ੂਦ ਮਸਲਾ ਪੂਰੀ ਤਰ੍ਹਾਂ ਸੁਲਝ ਨਹੀਂ ਸਕਿਆ ਚੀਨ ਵੱਲੋਂ ਹਮੇਸ਼ਾ ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ’ਚ ਆਪਣੇ ਪੈਰ ਮਜ਼ਬੂਤ ਕਰਕੇ ਭਾਰਤ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਨੇ ਵੀ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਨੇਪਾਲ ਸਮੇਤ ਹੋਰ ਦੇਸ਼ਾਂ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ। ਨੇਪਾਲ ਭਾਰਤ ਲਈ ਬੜਾ ਮਹੱਤਵਪੂਰਨ ਮੁਲਕ ਹੈ ਇਹ ਭਾਰਤ ਦੀ ਕੂਟਨੀਤਿਕ ਕਾਮਯਾਬੀ ਹੈ ਕਿ ਭਾਰਤ ਨੇ ਨੇਪਾਲ ਨਾਲ ਕਈ ਵਿਵਾਦਾਂ ਦੇ ਬਾਵਜ਼ੂਦ ਆਪਣੇ ਸਬੰਧ ਮਜ਼ਬੂਤ ਕੀਤੇ ਹਨ। (China)

ਇਹ ਵੀ ਪੜ੍ਹੋ : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਗ੍ਰਿਫ਼ਤਾਰ ਵਾਰੰਟ ਜਾਰੀ

ਨੇਪਾਲ ਦੇ ਵਰਤਮਾਨ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੂੰ ਕਾਮਰੇਡ ਵਿਚਾਰਧਾਰਾ ਵਾਲਾ ਚੀਨ ਦਾ ਹਮਾਇਤੀ ਲੀਡਰ ਮੰਨਿਆ ਜਾਂਦਾ ਸੀ ਪਰ ਇਸ ਸਾਲ ਪ੍ਰਚੰਡ ਨੇ ਮਈ-ਜੂਨ ’ਚ ਭਾਰਤ ਦਾ ਦੌਰਾ ਕਰਕੇ ਇਹ ਪ੍ਰਭਾਵ ਦਿੱਤਾ ਸੀ ਕਿ ਨੇਪਾਲ ਚੀਨ ਦਾ ਪਿੱਛਲੱਗੂ ਨਹੀਂ ਹੈ ਪ੍ਰਚੰਡ ਦਾ ਭਾਰਤ ਦੌਰਾ ਜਿੱਥੇ ਭਾਰਤ ਲਈ ਉਤਸ਼ਾਹ ਵਾਲਾ ਹੈ, ਉੱਥੇ ਚੀਨ ਨੇ ਆਪਣੇ ਪੈਰ ਮਜ਼ਬੂਤ ਕਰਨ ਲਈ ਨੇਪਾਲ ਪ੍ਰਤੀ ਹੋਰ ਖੁੱਲ੍ਹਦਿਲੀ ਵਿਖਾਉਂਦਿਆਂ 12 ਨਵੇਂ ਸਮਝੌਤਿਆਂ ਦਾ ਤੋੜ ਕੱਢਿਆ ਬਿਨਾਂ ਸ਼ੱਕ ਚੀਨ ਨੇਪਾਲ ’ਚੋਂ ਭਾਰਤ ਦਾ ਪ੍ਰਭਾਵ ਘਟਾਉਣ ਲਈ ਯਤਨਸ਼ੀਲ ਹੈ ਤਾਜ਼ਾ ਘਟਨਾਚੱਕਰ ਭਾਰਤ ਲਈ ਨਵੀਂ ਕੂਟਨੀਤਿਕ ਤਿਆਰੀ ਦੀ ਮੰਗ ਕਰਦਾ ਹੈ ਅਸਲ ’ਚ ਭਾਰਤ-ਨੇਪਾਲ ਦੇ ਸਬੰਧ ਸਿਰਫ ਸਿਆਸੀ ਨਹੀਂ ਸਗੋਂ ਸੱਭਿਆਚਾਰਕ ਵੀ ਹਨ ਧਾਰਮਿਕ ਤੇ ਸੱਭਿਆਚਾਰਕ ਤੌਰ ’ਤੇ ਨੇਪਾਲ ਭਾਰਤ ਦੇ ਜ਼ਿਆਦਾ ਨਜ਼ਦੀਕ ਹੈ ਭਾਰਤ ਸਰਕਾਰ ਨੂੰ ਇਸ ਗੁਆਂਢੀ ਮੁਲਕ ਨਾਲ ਸਬੰਧ ਹੋਰ ਮਜ਼ਬੂਤ ਕਰਨ ਲਈ ਕਦਮ ਉਠਾਉਣੇ ਚਾਹੀਦੇ ਹਨ।