ਡੇਰਾ ਪ੍ਰੇਮੀਆਂ ਨੇ ਤੰਦੂਰ ਵਾਂਗ ਤਪਦੇ ਹਾੜ ਮਹੀਨੇ ਦੀ ਗਰਮੀ ’ਚ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ

Chilled Water Stall
ਮਾਲੇਰਕੋਟਲਾ: ਰਾਹਗੀਰਾਂ ਨੂੰ ਪਾਣੀ ਪਿਲਾਉਦੇ ਸੇਵਾਦਾਰ।

ਜ਼ਿਲ੍ਹਾ ਮਾਲੇਰਕੋਟਲਾ ‘ਚ ਲੱਗੀਆਂ ਛਬੀਲਾਂ,ਰਹੀਆਂ ਸੱਚ ਕਹੂੰ ਦੇ ਨਾਂਅ

(ਗੁਰਤੇਜ ਜੋਸੀ) ਮਾਲੇਰਕੋਟਲਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਾਰਜ ਕਰਨ ਦਾ ਸੁਨੇਹਾ ਦਿੰਦੇ ਹਨ ਸਾਧ-ਸੰਗਤ ਉਸ ਸੁਨੇਹੇ ‘ਤੇ ਵੱਧ ਚੜ੍ਹ ਕੇ ਅਮਲ ਕਰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਉਣ ਲਈ ਪਵਿੱਤਰ ਬਚਨ ਕੀਤੇ ਹਨ। (Chilled Water Stall)

Chilled Water Stall

ਇਹ ਵੀ ਪੜ੍ਹੋ: Ladoval Toll Plaza: ਟੋਲ ਦਰਾਂ ’ਚ ਵਾਧੇ ਦੇ ਵਿਰੋਧ ਵਜੋਂ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ

ਇਸੇ ਕੜੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਗੁਆਰਾ ਦੀ ਸਾਧ-ਸੰਗਤ ਨੇ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਅਖਬਾਰ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਮਾਲੇਰਕੋਟਲਾ-ਨਾਭਾ ਰੋਡ ਸਥਿੱਤ ਪਿੰਡ ਮਾਹੋਰਾਣਾ ਦੇ ਬੱਸ ਅੱਡੇ ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ। ਜਿਸ ਵਿੱਚ ਹਰ ਆਉਣ-ਜਾਣ ਵਾਲੇ ਨੇ ਠੰਢਾ ਮਿੱਠਾ ਪਾਣੀ ਪੀ ਕੇ ਵਰਦੀ ਲੋਹ ’ਚ ਪਿਆਸ ਬੁਝਾਈ।

Chilled Water Stallਇਸੇ ਤਰ੍ਹਾਂ ਮਾਲੇਰਕੋਟਲਾ/ਸੰਦੌੜ ਦੀ ਸਾਧ-ਸੰਗਤ ਨੇ ਸਥਾਨਕ ਰਾਏਕੋਟ ਰੋਡ ਸਥਿੱਤ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਠੰਢੇ ਪਾਣੀ ਦੀ ਛਬੀਲ ਲਗਾਈ। ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਨੂੰ ਪਾਰ ਹੋ ਰਿਹਾ ਹੈ। ਜੇਠ ਮਹੀਨੇ ਦੀ ਤਪਸ ‘ਚ ਡੇਰਾ ਸ਼ਰਧਾਲੂਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਹੈ। ਅੱਤ ਦੀ ਪੈ ਰਹੀ ਇਸ ਗਰਮੀ ਵਿੱਚ ਆਉਣ ਜਾਣ ਵਾਲੇ ਲੋਕਾਂ ਛਬੀਲ ‘ਤੇ ਆ ਕੇ ਰੁਕਦੇ ਅਤੇ ਪਿਆਸ ਬੁਝਾਉਦੇ ਅਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ । ਇਸ ਮੌਕੇ ਬਲਾਕਾਂ ਦੀ ਸਾਧ-ਸੰਗਤ ਨੇ ਵਧ-ਚੜ੍ਹ ਕੇ ਸੇਵਾ ਕੀਤੀ। ਜਿਕਰਯੋਗ ਹੈ ਕਿ ਬਲਾਕਾਂ ਦੇ ਸੇਵਾਦਾਰਾਂ ਵੱਲੋਂ ਪਾਣੀ ਪਿਲਾਉਣ ਦੇ ਨਾਲ-ਨਾਲ ਵਾਤਾਵਰਣ ਦੀ ਸੁੱਧਤਾ ਲਈ ਪੌਦੇ ਵੀ ਵੰਡੇ। ਆਉਣ ਜਾਣ ਵਾਲੇ ਪਾਣੀ ਪੀਦੇ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦੇ। Chilled Water Stall

LEAVE A REPLY

Please enter your comment!
Please enter your name here