ਬਾਲ ਕਵਿਤਾਵਾਂ : ਇਮਤਿਹਾਨ (Exams)
ਇਮਤਿਹਾਨ ਦੀ ਆਈ ਵਾਰੀ
ਸਾਰੇ ਬੱਚੇ ਕਰੋ ਤਿਆਰੀ…
ਜੋ ਜੋ ਪਾਠ ਪੜਾਇਆ ਸੋਨੂੰ
ਜੋ ਜੋ ਯਾਦ ਕਰਾਇਆ ਸੋਨੂੰ
ਪੇਪਰਾਂ ਵੇਲੇ ਭੁੱਲ ਨਾ ਜਾਣਾ
ਬਣ ਕੇ ਰਹਿਣਾ ਆਗਿਆਕਾਰੀ
ਸਾਰੇ ਬੱਚੇ ਕਰੋ ਤਿਆਰੀ…
ਕੀਤਾ ਕੰਮ ਦੁਹਰਾਉਣੈ ਸਭਨੇ
ਮਿਹਨਤ ਦਾ ਮੁੱਲ ਪਾਉਣੈ ਸਭਨੇ
ਸਭ ਨੇ ਸਿਆਣੇ ਬਾਲ ਕਹਾਉਣੈ
ਪੈਣ ਨਹੀਂ ਦੇਣਾ ਆਲਸ ਭਾਰੀ
ਸਾਰੇ ਬੱਚੇ ਕਰੋ ਤਿਆਰੀ…
ਕਰਨੀ ਸਾਫ਼ ਸਾਫ਼ ਲਿਖਾਈ
ਜੋ ਵੀ ਦੇਖੂ ਦੇਊ ਵਧਾਈ
ਚੰਗੇ ਨੰਬਰ ਕਰੋ ਪ੍ਰਾਪਤ
ਵੇਖੋਗੇ ਜਦ ਸੁਸਤੀ ਹਾਰੀ
ਸਾਰੇ ਬੱਚੇ ਕਰੋ ਤਿਆਰੀ…
ਸੋਡੇ ਚੋਂ ਕੋਈ ਡਾਕਟਰ ਬਨਣੈ
ਕੋਈ ਸੋਡੇ ਚੋਂ ਮਾਸਟਰ ਬਨਣੈ
ਕੋਈ ਇੰਜਨੀਅਰ, ਵਕੀਲ ਤੇ ਅਫ਼ਸਰ
ਕੋਈ ਤਕੜਾ ਬਣੂ ਵਪਾਰੀ
ਸਾਰੇ ਬੱਚੇ ਕਰੋ ਤਿਆਰੀ…
ਅੱਜ ਸੋਨੂੰ ਜੋ ਗੱਲ ਸਮਝਾਈ
ਲਗਦੇ ਸੋਡੇ ਸਮਝ ’ਚ ਆਈ
ਖੁਸ਼ ਹੋ ਲੱਡੂ ਵੰਡੂ ਜਿੰਦਲ
ਪ੍ਰੀਖਿਆ ’ਚ ਜਦ ਬਾਜ਼ੀ ਮਾਰੀ
ਸਾਰੇ ਬੱਚੇ ਕਰੋ ਤਿਆਰੀ…
ਇਮਿਤਹਾਨ ਦੀ ਆਈ ਵਾਰੀ
ਡੀ.ਪੀ. ਜਿੰਦਲ, ਭੀਖੀ
ਮੋਬ: 98151-51386
ਸਿਆਣਾ ਕਾਂ
ਇੱਕ ਪਿਆਸਾ ਕਾਂ ਸੀ ਬੱਚਿਓ,
ਉਸ ਦੀ ਅਜਬ ਕਹਾਣੀ।
ਵਿੱਚ ਜੰਗਲ ਦੇ ਭਟਕਿਆ ਉਹ,
ਲੱਭਦਾ ਫਿਰਦਾ ਪਾਣੀ।
ਜਦ ਵੀ ਕੋਈ ਮੁਸੀਬਤ ਆਵੇ,
ਅਕਲ ਉੱਦੋ ਹੀ ਆਉਂਦੀ।
ਪਾਣੀ ਥੋੜ੍ਹਾ ਉੱਪਰ ਆਵੇ,
ਚੁੰਝ ਸੀ ਰੋੜੇ ਪਾਉਂਦੀ।
ਘੜੇ ਵਿੱਚੋ ਰੱਜ ਪਾਣੀ ਪੀਤਾ,
ਆਪਣੀ ਪਿਆਸ ਬੁਝਾਈ,
ਦਿਮਾਗ ਨਾਲ ਸੋਚੋ ਬੱਚਿਓ,
ਕੀ ਥੋਡੇ ਸਮਝ ਚ ਆਈ।
ਕਿੰਨਾਂ ਸਿਆਣਾ ਕਾਂ ਸੀ ਉਹ,
ਕੋਸ਼ਿਸ਼ ਉਸ ਨੇ ਕੀਤੀ।
ਮਿਹਨਤ ਦੇ ਧਾਗੇ ਨੂੰ ਲੈ ਕੇ,
ਕਿਸਮਤ ਆਪਣੀ ਸੀਤੀ।
ਪੜ੍ਹੋ ਲਿਖੋ ਮਨ ਚਿਤ ਲਾ ਕੇ,
ਸਫਲ ਤੁਸੀਂ ਹੋ ਜਾਵੋ।
ਕਾਂ ਨੇ ਕਿਹੜਾ ਆ ਕੇ ਦੱਸਿਆ,
ਇਹ ਸਮਝ ਚ ਪਾਵੋ।
ਇਹ ਤਾਂ ਇੱਕ ਉਦਾਹਰਣ ਦਿੱਤੀ,
ਸੀ ਥੋਨੂੰ ਸਮਝਾਵਣ ਲਈ।
ਪੱਤੋ, ਪੜੋ ਤੇ ਬਣੋ ਸਿਆਣੇ,
ਚਾਹ ਚ ਰਾਹ ਪਾਵਣ ਲਈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ