Green Diwali: ’ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ’ ਦਾ ਨੰਨ੍ਹੇ ਬੱਚਿਆਂ ਨੇ ਦਿੱਤਾ ਹੋਕਾ

Green Diwali
ਭਾਦਸੋਂ : ਪ੍ਰਦੂਸਣ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢਦੇ ਹੋਏ ਸਕੂਲ ਦੇ ਬੱਚੇ ਅਤੇ ਅਧਿਆਪਕ ਸਾਹਿਬਾਨ। ਤਸਵੀਰ : ਸੁਸ਼ੀਲ ਕੁਮਾਰ

ਨੰਨ੍ਹੇ ਬੱਚਿਆਂ ਵੱਲੋਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ 

Green Diwali: (ਸੁਸ਼ੀਲ ਕੁਮਾਰ) ਭਾਦਸੋਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਰਹਿਨੁਮਾਈ ਹੇਠ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਪਿੰਡ ਮਾਂਗੇਵਾਲ ਵਿੱਚ ਪਿੰਡ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੌਰਾਨ ਬੱਚਿਆਂ ਵੱਲੋਂ ਨਾਅਰੇ ਲਗਾਏ ਗਏ।” ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ” “ਹਰੀ ਦੀਵਾਲੀ ਮਨਾਓ, ਪਟਾਕੇ ਨਾ ਚਲਾਓ “ਅਤੇ “ਵਾਤਾਵਰਨ ਬਚਾਓ, ਵੱਧ ਤੋਂ ਵੱਧ ਰੁੱਖ ਲਗਾਓ “ਆਦਿ ਸਲੋਗਨ ਦੇ ਨਾਅਰਿਆਂ ਨਾਲ ਲੋਕਾਂ ਨੂੰ ਜਾਗਰੂਕਤਾ ਸੰਦੇਸ਼ ਦਿੱਤਾ ।

ਇਹ ਵੀ ਪੜ੍ਹੋ: India vs Australia: ਨਹੀਂ ਚੱਲਿਆ ਰੋਹਿਤ ਤੇ ਕੋਹਲੀ ਦਾ ਬੱਲਾ, ਪਰਥ ਵਨਡੇ ਹਾਰਿਆ ਭਾਰਤ

Green Diwali
Green Diwali: ’ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ’ ਦਾ ਨੰਨ੍ਹੇ ਬੱਚਿਆਂ ਨੇ ਦਿੱਤਾ ਹੋਕਾ
Green Diwali
Green Diwali

ਇਸ ਸਮੇਂ ਬਲਾਕ ਅਫ਼ਸਰ ਜਗਜੀਤ ਸਿੰਘ ਨੌਹਰਾ ਨੇ ਬੱਚਿਆਂ, ਮਾਪਿਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨਾਲ ਵਾਤਾਵਰਨ ਵਿੱਚ ਬਹੁਤ ਜਿਆਦਾ ਵਿਗਾੜ ਆ ਚੁੱਕਿਆ ਹੈ। ਇਸ ਲਈ ਆਪਾਂ ਨੂੰ ਰਲ-ਮਿਲ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ। ਦੀਵਾਲੀ ਮੌਕੇ ਘਰ ਵਿੱਚ ਤਿਆਰ ਕੀਤੀਆਂ ਮਠਿਆਈਆਂ ਹੀ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਸਿਹਤਮੰਦ ਰਹਿ ਸਕੀਏ। ਇਸ ਸਮੇਂ ਸਕੂਲ ਮੁੱਖੀ ਕਰਮਜੀਤ ਸਿੰਘ, ਪਰਮਲ ਸਿੰਘ, ਅਮਨਿੰਦਰ ਸਿੰਘ, ਸਤਨਾਮ ਸਿੰਘ, ਰਾਜਵੀਰ ਕੌਰ, ਸਤਵੀਰ ਸਿੰਘ ਬੀਆਰਸੀ, ਜਸਵਿੰਦਰ ਸਿੰਘ ਬੀਆਰਸੀ, ਹਰਮੇਸ਼ ਸਿੰਘ, ਗੁਰਪ੍ਰੀਤ ਸਿੰਘ, ਦਿਲਬਰ ਸਿੰਘ , ਦੀਪਕ ਆਦਿ ਹਾਜ਼ਰ ਸਨ। Green Diwali