ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 17, 2026
More
    Home Breaking News Taekwondo Cha...

    Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ

    Taekwondo Championship
    Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ

    ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਬੱਚਿਆਂ ਨੇ ਉੜੀਸਾ ’ਚ ਜਿੱਤੇ ਗੋਲਜ ਤੇ ਸਿਲਵਰ ਮੈਡਲ | Taekwondo Championship

    Taekwondo Championship: (ਮਨੋਜ ਗੋਇਲ) ਘੱਗਾ। ਉੜੀਸਾ ਵਿਖੇ ਹੋਈਆਂ ਦੂਸਰੀ ਨੈਸ਼ਨਲ ਤਾਇਕਵੋਂਡੋ ਚੈਂਪੀਅਨਸ਼ਿਪ ਭੁਵਨੇਸ਼ਵਰ ਉੜੀਸਾ 2024-25 ਦੀਆਂ ਖੇਡਾਂ ਵਿੱਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਹਰ ਵਾਰ ਦੀ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਤਜ਼ਰਬੇਕਾਰ ਅਤੇ ਮਿਹਨਤੀ ਕੋਚ ਇੰਦਰ ਕੁਮਾਰ (ਪਟਿਆਲਾ) ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਨੂੰ ਪਛਾੜਦੇ ਹੋਏ 2 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਹਾਸਿਲ ਕਰਕੇ ਖੇਡ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਅਤੇ ਪੰਜਾਬ ਰਾਜ ਦਾ ਨਾਂਅ ਰੌਸ਼ਨ ਕੀਤਾ ਹੈ ਜੋ ਕਿ ਸਕੂਲ ਦੀ ਮੈਨੇਜਮੈਂਟ ਅਤੇ ਕੋਚ ਇੰਦਰ ਕੁਮਾਰ ਦੀ ਮਿਹਨਤ ਅਤੇ ਬੱਚਿਆਂ ਦੀ ਧੁੱਪ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਖੇਡਾਂ ਪ੍ਰਤੀ ਪੂਰੀ ਲਗਨ ਦਾ ਸਬੂਤ ਹੈ।

    ਇਹ ਵੀ ਪੜ੍ਹੋ: Chinese Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਦੁਕਾਨਾਂ ਦੀ ਕੀਤੀ ਚੈਕਿੰਗ

    ਇਸ ਸਬੰਧ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸਕੂਲ ਦੇ ਸਤਿਕਾਰ ਯੋਗ ਮੁੱਖੀ ਅਰਨਵ ਸਰਕਾਰ ਨੇ ਦੱਸਿਆ ਕਿ ਤਾਇਕਵੋਂਡੋ, ਵਿੱਚ ਹਸਨਪ੍ਰੀਤ ਕੌਰ (ਮੁੰਸ਼ੀਵਾਲਾ), ਸਿਮਰਨਪ੍ਰੀਤ ਕੌਰ (ਤੰਬੂਵਾਲਾ) ਨੇ ਗੋਲਡ ਮੈਡਲ ਅਤੇ ਪਵਨੀਤ ਕੌਰ (ਸਮਾਣਾ) ਮਾਨਵਜੋਤ ਸਿੰਘ (ਧੁਹੜ), ਨਵਜੋਤ ਸਿੰਘ (ਨਿਆਲ), ਪਾਰਸਦੀਪ ਸਿੰਘ (ਧੂਹੜ) ਨੇ ਸਿਲਵਰ ਮੈਡਲ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

    ਇਸ ਮੌਕੇ ਸਕੂਲ ਪ੍ਰਬੰਧਕ ਅਰਨਬ ਸਰਕਾਰ, ਅਨਿੰਦਆ ਸਰਕਾਰ, ਬੰਦਨਾ ਸਰਕਾਰ ਅਤੇ ਤਨੁਸ਼ਰੀ ਸਰਕਾਰ ਅਤੇ ਸਾਰੇ ਸਕੂਲ ਸਟਾਫ ਨੇ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਤਰੱਕੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਸਕੂਲ ਵਿੱਚ ਖੇਡਾਂ ਦੇ ਨਾਲ ਨਾਲ ਬੱਚਿਆਂ ਦੀ ਸਿੱਖਿਆ ਭਵਿੱਖ ਵਿੱਚ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਵਿੱਚ ਉੱਚੇਰੀ ਸਿੱਖਿਆ ਅਤੇ ਰੋਜ਼ਗਾਰ ਹਾਸਿਲ ਕਰਨ ਵਿਚ ਮੱਦਦ ਮਿਲ ਸਕੇ ਅਤੇ ਬੱਚੇ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੂਹ ਸਕਣ।

    LEAVE A REPLY

    Please enter your comment!
    Please enter your name here