ਫਗਵਾੜਾ ’ਚ ਕਰੰਟ ਲੱਗਣ ਕਾਰਨ 13 ਸਾਲਾਂ ਬੱਚੇ ਦੀ ਮੌਤ

ਫਾਈਲ ਫੋਟੋ

(ਸੱਚ ਕਹੂੰ ਨਿਊਜ਼) ਫਗਵਾੜਾ। ਬੀਤੀ ਦਿਨੀ ਹਨ੍ਹੇਰੀ ਕਾਰਨ ਡਿੱਗੀ ਬਿਜਲੀ ਦੀ ਤਾਰ ’ਚ ਕਰੰਟ ਆਉਣ ਕਾਰਨ 13 ਸਾਲਾਂ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਬੱਚਾ ਸਕੂਲ ਦੇ ਗਰਾਊਂਡ ’ਚ ਕ੍ਰਿਕਟ ਖੇਡ ਰਿਹਾ ਸੀ ਤਾਂ ਹਨ੍ਹੇਰੀ ਦੌਰਾਨ ਟੁੱਟੀ ਤਾਰ ’ਚ ਕਰੰਟ ਹੋਣ ਕਾਰਨ ਬੱਚੇ ਨੂੰ ਕਰੰਟ ਲੱਗ ਗਿਆ  (Phagwara News) ਤੇ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਦੀ ਖਬਰ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਬੱਚੇ ਦੀ ਮੌਤ ਲਈ ਪ੍ਰਸ਼ਾਰਨ ਤੇ ਪਿੰਡ ਦੇ ਸਰਪੰਚ ’ਤੇ ਅਣਗਹਿਲੀ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਤਿੰਨ ਦਿਨ ਪਹਿਲਾਂ ਆਈ ਹਨ੍ਹੇਰੀ ਕਾਰਨ ਤਾਰ ਟੁੱਟੀ ਸੀ ਪਰੂੰਤ ਹਾਲੇ ਤੱਕ ਉਸ ਨੂੰ ਠੀਕ ਨਹੀਂ ਕੀਤਾ ਗਿਆ। ਜੇਕਰ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਤਾਰ ਠੀਕ ਕਰ ਦਿੱਤੀ ਜਾਂਦੀ ਤਾਂ ਸਾਡੇ ਬੱਚੇ ਨੂੰ ਕਰੰਟ ਨਾ ਲੱਗਦਾ ਤੇ ਸਾਡਾ ਬੱਚਾ ਅੱਜ ਜਿੰਦਾ ਹੁੰਦਾ ਹੈ।

Punjab Weather : ਮੌਸਮ ਵਿਭਾਗ ਦਾ ਅਲਰਟ, ਕਦੋਂ ਵੀ ਆ ਸਕਦਾ ਹੈ ਤੇਜ਼ ਤੂਫਾਨ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਸਟਰੀ ਰਾਜਧਾਨੀ ਦਿੱਲੀ, (Punjab Weather) ਹਰਿਆਣਾ ਅਤੇ ਪੰਜਾਬ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ-ਤੂਫਾਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ, (Punjab Weather) ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਸੋਮਵਾਰ ਨੂੰ ਕਈ ਇਲਾਕਿਆਂ ’ਚ ਪਿਆ ਮੀਂਹ | Punjab Weather Today

ਸੋਮਵਾਰ ਸਵੇਰੇ 8.30 ਵਜੇ ਤੋਂ ਪਹਿਲਾਂ 24 ਘੰਟਿਆਂ ਦੌਰਾਨ (Punjab Weather) ਦਿੱਲੀ, ਉੱਤਰ ਪ੍ਰਦੇਸ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਤੱਟਵਰਤੀ ਖੇਤਰਾਂ ਤੋਂ ਇਲਾਵਾ ਹਲਕੇ ਤੋਂ ਦਰਮਿਆਨੀ ਮੀਂਹ ਪਿਆ। ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ ’ਚ ਵੀ 60-70 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।

ਆਈਐੱਮਡੀ ਸਲਾਹ | Punjab Weather Today

ਆਈਐਮਡੀ ਨੇ ਕਿਹਾ ਹੈ ਕਿ ਜਿਨ੍ਹਾਂ ਖੇਤਰਾਂ ’ਚ ਤੂਫਾਨ (Punjab Weather) ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਲੋਕਾਂ ਨੂੰ ਸਿਰਫ ਜਰੂਰੀ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮੀਂਹ ਦੌਰਾਨ ਲੋਕਾਂ ਨੂੰ ਦਰਖਤਾਂ ਹੇਠਾਂ ਵੀ ਨਹੀਂ ਰਹਿਣਾ ਚਾਹੀਦਾ।