ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਲੋੜਵੰਦ ਵਿਦਿਆਰਥਣਾਂ ਨੂੰ ਸਾਇਕਲ ਤੇ ਖਿਡਾਰਨਾਂ ਨੂੰ ਖੇਡ ਕਿੱਟਾਂ ਵੰਡੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ (CM Wife Gurpreet Kaur) ਅਤੇ ਭੈਣ ਮਨਪ੍ਰੀਤ ਕੌਰ ਅੱਜ ਇੱਥੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਨਤਮਸਤਕ ਹੋਏ। ਇਸ ਦੌਰਾਨ ਹੀ ਉਨਾਂ ਵੱਲੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਮੰਦਿਰ ਦੇ ਸਲਾਹਕਾਰੀ ਬੋਰਡ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ 20 ਲੋੜਵੰਦ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਅਤੇ 20 ਉਭਰਦੀਆਂ ਖਿਡਾਰਨਾਂ ਨੂੰ ਖੇਡ ਕਿੱਟਾਂ ਤਕਸੀਮ ਕਰਨ ਦੀ ਰਸਮ ਅਦਾ ਕੀਤੀ।
ਡਾ. ਗੁਰਪ੍ਰੀਤ ਕੌਰ (CM Wife Gurpreet Kaur) ਨੇ ਮੰਦਿਰ ਸਲਾਹਕਾਰੀ ਬੋਰਡ ਵੱਲੋਂ ਬੱਚੀਆਂ ਦੀ ਮੱਦਦ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਉਥੇ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ। ਸਲਾਹਕਾਰੀ ਬੋਰਡ ਦੇ ਚੇਅਰਪਰਸ਼ਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਅਤੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਨੇ ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦਾ ਰਸਮੀ ਸਵਾਗਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਸੁਪਤਨੀ ਸ਼ਰਨਜੀਤ ਕੌਰ, ਵਿਧਾਇਕ ਡਾ. ਬਲਬੀਰ ਦੇ ਸੁਪਤਨੀ ਡਾ. ਰੁਪਿੰਦਰ ਜੀਤ ਸੈਣੀ, ਹਰਮੀਤ ਸਿੰਘ ਪਠਾਣਾਮਾਜਰਾ ਦੇ ਸੁਪਤਨੀ ਸਿਮਰਨਜੀਤ ਕੌਰ ਤੇ ਗੁਰਲਾਲ ਘਨੌਰ ਦੇ ਸੁਪਤਨੀ ਸ਼ਮਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਸੰਦੀਪ ਬੰਧੂ, ਕੇ.ਕੇ. ਸਹਿਗਲ, ਨਰੇਸ਼ ਗੁਪਤਾ, ਮਦਨ ਅਰੋੜਾ, ਨਰਿੰਦਰ ਪਾਲ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ ਗੁਪਤਾ, ਅਸ਼ਵਨੀ ਗਰਗ ਨੇ ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ