ਪੰਜਾਬ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਦਾ ਫੈਸਲਾ

Chief Minister

ਲੁਧਿਆਣਾ। ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਤੇ ਹੋਰ ਪ੍ਰੋਜੈਕਟਾਂ ਨੂੰ ਫੁਲਪਰੂਫ਼ ਤਰੀਕੇ ਨਾਲ ਸ਼ੁਰੂ ਕਰਨ ਅਤੇ ਪੂਰਾ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ’ਚ ਡਿਵੈਲਪਮੈਂਟ ਪਲਾਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ (Chief Minister) ਦੇ ਨਿਰਦੇਸ਼ਾਂ ’ਤੇ ਬਣਾਈ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ ਦੇ ਦੋ ਏਐਸਆਈ 25000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ

ਇਸ ਯੋਜਨਾ ਤਹਿਤ ਪਲਾਨਿੰਗ ਡਿਪਾਰਟਮੈਂਟ ਵੱਲੋਂ ਸਬੰਧਤ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ, ਜਿਨ੍ਹਾਂ ਵਿਭਾਗਾਂ ਨੂੰ ਉਨ੍ਹਾਂ ਵੱਲੋਂ ਮੌਜ਼ੂਦਾ ਵਿੱਤੀ ਸਾਲ ਦੌਰਾਨ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਡਿਟੇਲ ਡਿਸਟਿ੍ਰਕਟ ਡਿਵੈਲਪਮੈਂਟ ਪਲਾਨ ’ਚ ਸ਼ਾਮਲ ਕਰ ਕੇ ਭੇਜਣ ਲਈ ਬੋਲਿਆ ਗਿਆ ਹੈ। ਇਸ ਦੇ ਆਧਾਰ ’ਤੇ ਫੰਡ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਕਿ ਵਿਕਾਸ ਕਾਰਜਾਂ ਜਾਂ ਹੋਰ ਪ੍ਰੋਜੈਕਟਾਂ ਨੂੰ ਸ਼ੁਰੂ ਜਾਂ ਪੂਰਾ ਕਰਨ ’ਚ ਕੋਈ ਸਮੱਸਿਆ ਨਾ ਆਵੇ।

ਸ਼ਾਮਲ ਕੀਤੇ ਗਏ ਵਿਭਾਗ | Chief Minister

  • ਨਗਰ ਨਿਗਮ
  • ਏਡੀਸੀ ਅਰਬਨ ਐਂਡ ਰੂਰਲ ਡਿਵੈਲਪਮੈਂਟ
  • ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ
  • ਸਿੱਖਿਆ ਵਿਭਾਗ
  • ਪੀਡਬਲਿਊਡੀ ਵਿਭਾਗ
  • ਮੰਡੀ ਬੋਰਡ
  • ਸਮਾਜਿਕ ਸੁਰੱਖਿਆ ਵਿਭਾਗ
  • ਮਿਊਂਸੀਪਲ ਕਮੇਟੀਆਂ
  • ਸਿਵਲ ਸਰਜਨ
  • ਵਾਟਰ ਸਪਲਾਈ ਐਂਡ ਸੈਨੀਟੇਸ਼ਨ