CM in Punjabi University: ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ‘ਚ ਦੱਸੀ ਭਵਿੱਖ ਦੀ ਸੋਚ, ਕੀ ਚਾਹੁੰਦੇ ਨੇ ਮੁੱਖ ਮੰਤਰੀ ਮਾਨ…

CM in Punjabi University
CM in Punjabi University: ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ 'ਚ ਦੱਸੀ ਭਵਿੱਖ ਦੀ ਸੋਚ, ਕੀ ਚਾਹੁੰਦੇ ਨੇ ਮੁੱਖ ਮੰਤਰੀ ਮਾਨ...

CM in Punjabi University: ਪਟਿਆਲਾ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਉਨ੍ਹਾਂ ਕਿਹਾ ਆਪਣੇ ਸੰਬੋਧਨ ‘ਚ ਕਿਹਾ ਕਿ ਸਾਡੀ ਸੋਚ ਹੈ ਕਿ ਪੰਜਾਬ ਦੇ ਲੋਕ ਇਹ ਕਹਿਣ ਕਿ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਵੀ ਇਹੀ ਹੋਣਾ ਚਾਹੀਦਾ ਹੈ ਕਿ ਲੋਕ ਕਹਿਣ ਕਿ ਅਸੀਂ ਸਰਕਾਰੀ ਹਸਪਤਾਲ ‘ਚ ਇਲਾਜ ਕਰਵਾਉਣਾ ਹੈ। ਉਂਝ ਤਾਂ ਉਨ੍ਹਾਂ ਦੀ ਮਰਜੀ ਹੈ ਕਿ ਜਿੱਥੇ ਮਰਜੀ ਇਲਾਜ ਕਰਵਾਉਣ ਪਰ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਤੋਂ ਵੀ ਚੰਗਾ ਇਲਾਜ ਹੋਵੇਗਾ।

Read Also : PM Modi in Haryana: ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਟਨ ਦੱਬਿਆ ਤੇ ਖਿੜ ਗਏ ਹਰਿਆਣਾ ਵਾਸੀਆਂ ਦੇ ਚਿਹਰੇ

ਉਨ੍ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਿਖੇ ਹੋਏ ਸੰਵਿਧਾਨ ਕਰਕੇ ਹੀ ਸਿੱਖਿਆ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦੀ ਜਿੰਦਗੀ ਸੁਖਾਲੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। CM in Punjabi University

ਅੱਗੇ ਉਨ੍ਹਾਂ ਕੀ ਕੁਝ ਕਿਹਾ ਦੇਖੋ ਲਾਈਵ ਵੀਡੀਓ…