Punjab Government News: ਮੁੱਖ ਮੰਤਰੀ ਮਾਨ ਦਾ ਪੰਜਾਬ ਦੇ ਇਸ ਇਲਾਕੇ ਨੂੰ ਤੋਹਫ਼ਾ, ਲੋਕਾਂ ਨੂੰ ਮਿਲਣਗੀਆਂ ਖਾਸ ਸਹੂਲਤਾਂ

Punjab Government News
Punjab Government News: ਮੁੱਖ ਮੰਤਰੀ ਮਾਨ ਦਾ ਪੰਜਾਬ ਦੇ ਇਸ ਇਲਾਕੇ ਨੂੰ ਤੋਹਫ਼ਾ, ਲੋਕਾਂ ਨੂੰ ਮਿਲਣਗੀਆਂ ਖਾਸ ਸਹੂਲਤਾਂ

Punjab Government News: ਅੱਠ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਸਬ ਡਿਵੀਜ਼ਨ ਕੰਪਲੈਕਸ ਦਾ ਉਦਘਾਟਨ

  • ਤਹਿਸੀਲਾਂ ’ਚੋਂ ਭ੍ਰਿਸ਼ਟਾਚਾਰ ਖਤਮ ਕੀਤਾ, ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
  • ਮੁੱਖ ਮੰਤਰੀ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਕੀਤੀ ਤਰੀਫ

Punjab Government News: ਪਟਿਆਲਾ/ਸਨੌਰ (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਹਲਕਾ ਸਨੌਰ ਦੇ ਦੂਧਨ ਸਾਧਾਂ ਵਿਖੇ 8 ਕਰੋੜ 55 ਲੱਖ ਦੀ ਲਾਗਤ ਨਾਲ ਬਣੇ ਸਬ ਡਿਵੀਜ਼ਨ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਉਨਾਂ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਗਈ ਹੈ ਕਿਉਂਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਤਹਿਸੀਲਾਂ ਵਿੱਚ ਹੀ ਭਾਰੂ ਸੀ।

ਇਥੋਂ ਤੱਕ ਕਿ ਤਹਿਸੀਲਦਾਰ ਰਜਿਸਟਰੀ ਕਰਨ ਮੌਕੇ ਸਾਈਨ ਕਰਨ ਦਾ ਹੀ ਰਿਸ਼ਵਤ ਮੰਗਦੇ ਸਨ ਜਦ ਕਿ ਸਰਕਾਰ ਵੱਲੋਂ ਤਨਖਾਹ ਉਹਨਾਂ ਨੂੰ ਸਾਈਨ ਕਰਨ ਦੀ ਹੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਤਹਿਸੀਲਦਾਰਾਂ ਵੱਲੋਂ ਹੜਤਾਲ ਦੀ ਦਿੱਤੀ ਧਮਕੀ ਸਰਕਾਰ ਵੱਲੋਂ ਨਹੀਂ ਝੱਲੀ ਗਈ ਅਤੇ ਉਨ੍ਹਾਂ ਦੀਆਂ ਬਾਰਡਰਾਂ ’ਤੇ ਬਦਲੀਆਂ ਕਰ ਦਿੱਤੀਆਂ ਗਈਆਂ।

Punjab Government News

Punjab Government News

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਜਿਸਟਰੀਆਂ ਅਤੇ ਹੋਰ ਕੰਮ ਆਨਲਾਈਨ ਹੋਣ ਜਾ ਰਿਹਾ ਹੈ ਜਿਸ ਦੌਰਾਨ ਕਿਸੇ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਤੁਰੰਤ ਜਾਣਕਾਰੀ ਸਰਕਾਰ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਹੂਲਤਾਂ ਲਈ ਵੱਡੇ ਕਦਮ ਚੱਕੇ ਜਾ ਰਹੇ ਹਨ।

ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਲਾਏ ਰਗੜੇ

ਇਸ ਦੌਰਾਨ ਭਗਵੰਤ ਸਿੰਘ ਮਾਨ ਵੱਲੋਂ ਅਕਾਲੀ ਦਲ ਅਤੇ ਕਾਂਗਰਸ ਤੇ ਕਾਫੀ ਤਵੇ ਲਾਏ।‌ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਦੇ ਕਿਸੇ ਬਾਂਹ ’ਤੇ ਪਲਸਤਰ ਕਰ ਲੈਂਦਾ ਹੈ ਅਤੇ ਕਦੇ ਕਿਸੇ ਬਾਂਹ ’ਤੇ ਹੁਣ ਤਾਂ ਇਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਪਲਸਤਰ ਲਾਉਣ ਵਿੱਚ ਹੀ ਲੰਘੇਗੀ। ਉਨ੍ਹਾਂ ਕੈਪਟਨ ’ਤੇ ਤੰਜ ਕਰਦਿਆਂ ਆਖਿਆ ਕਿ ਜਿੱਤਣ ਤੋਂ ਬਾਅਦ ਇਹ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ ਅਤੇ ਹੁਣ ਲੋਕਾਂ ਨੇ ਇਹਨਾਂ ਨੂੰ ਪੱਕੇ ਤੌਰ ’ਤੇ ਹੀ ਜਿੰਦਾ ਮਾਰ ਦਿੱਤਾ ਹੈ। ‌

Read Also : Paddy in Punjab: ਪੰਜਾਬ ਅੰਦਰ ਝੋਨੇ ਦਾ ਆਖਰੀ ਪੜਾਅ ਅੱਜ ਤੋਂ, ਪਾਵਰਕੌਮ ਲਈ ਪਰਖ ਦੀ ਘੜੀ ਸ਼ੁਰੂ

ਮੁੱਖ ਮੰਤਰੀ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਤਰੀਫ ਕਰਦਿਆਂ ਆਖਿਆ ਕਿ ਅੱਜ ਵੱਡਾ ਇਕੱਠ ਇਹ ਦਰਸਾ ਰਿਹਾ ਹੈ ਕਿ ਇਸ ਹਲਕੇ ਦੇ ਲੋਕ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ।‌ ਉਹਨਾਂ ਕਿਹਾ ਕਿ ਹਲਕੇ ਦੀਆਂ ਜੋ ਹਸਪਤਾਲ ਸਮੇਤ ਹੋਰ ਮੰਗਾਂ ਹਨ ਉਹ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਹਲਕਾ ਸਨੌਰ ਦੇ ਵਿਕਾਸ ਕੰਮਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ।