Punjab News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਲੋਹੜੀ ਦੇ ਤਿਉਹਾਰ ’ਤੇ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਿਤ ਹੋਟਲ ਰਣਬਾਸ ਦ ਪੈਲੇਸ, ਅੱਜ (ਸੋਮਵਾਰ) ਨੂੰ ਲੋਹੜੀ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: PM Modi Jammu Visit: ਪੀਐੱਮ ਮੋਦੀ ਨੇ ਕੀਤਾ ਜੈੱਡ-ਮੋਡ ਸੁਰੰਗ ਦਾ ਉਦਘਾਟਨ, ਗੰਦਰਬਲ ਤੋਂ ਲੇਹ ਤੱਕ ਸੁਚਾਰੂ ਯਾਤਰਾ ਦਾ…
ਲੋਹੜੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਸਿੱਖ ਪੈਲੇਸ ਹੋਟਲ ਰੈਨਬਾਸ ਦਾ ਉਦਘਾਟਨ ਕਰਨਗੇ। ਇਹ ਹੋਟਲ ਦੁਨੀਆ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਸ ਦਾ ਨਿਰਮਾਣ ਕਿਲਾ ਮੁਬਾਰਕ, ਪਟਿਆਲਾ ਵਿੱਚ ਕੀਤਾ ਗਿਆ ਹੈ। ਇਹ ਲੋਹੜੀ ਵਾਲੇ ਦਿਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਿਲਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਪਸੰਦੀਦਾ ਸਥਾਨ ਬਣ ਜਾਵੇਗਾ। ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੈਲੇਸ ਹੋਟਲ ਦਾ ਨਿਰਮਾਣ ਕੀਤਾ ਗਿਆ ਹੈ। ਹੁਣ, ਰਾਜਸਥਾਨ ਦੀ ਤਰਜ਼ ‘ਤੇ ਇੱਥੇ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। Punjab News